ਦਲਜੀਤ ਕੌਰ
ਸੰਗਰੂਰ, 4 ਮਾਰਚ, 2023: ਸਰਕਾਰੀ ਰਣਬੀਰ ਕਾਲਜ ਸੰਗਰੂਰ ਦਾ 75ਵਾਂ ਸਲਾਨਾ ਖੇਡ ਸਮਿਰੋਹ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਦੀ ਅਗਵਾਈ ਵਿਚ ਸਪੰਨ ਹੋਇਆ। ਅੱਜ ਦੇ ਇਸ ਖੇਡ ਮੇਲੇ ਦਾ ਉਦਘਾਟਨ ਜਸਵੀਰ ਸਿੰਘ (ਜੱਸੀ ਸੇਖੋਂ) ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਵਲੋਂ ਕੀਤਾ ਗਿਆ, ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਖੇਡ ਸਮਾਰੋਹ ਦੇ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਸੁਰਜੀਤ ਸਿੰਘ ਸਾਬਕਾ ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਮਮਾਨਿਤ ਕੀਤਾ।
ਕਾਲਜ ਦੇ ਖੇਡ ਵਿਭਾਗ ਦੇ ਮੁਖੀ ਡਾ. ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 200 ਮੀਟਰ ਦੌੜ ਲੜਕੇ 400 ਮੀਟਰ ਲੜਕੇ, 800 ਮੀਟਰ ਦੌੜ 1500 ਮੀਟਰ ਦੌੜ ਲੜਕੇ ਵਿੱਚ ਹਰਮਨਿੰਦਰ ਸਿੰਘ ਬੀ. ਏ. ਭਾਗ ਪਹਿਲਾ ਅਰਸ਼ਦੀਪ ਸਿੰਘ ਬੀ. ਏ. ਭਾਗ ਦੂਜਾ, ਅਰਸ਼ਦੀਪ ਸਿੰਘ ਬੀ. ਏ. ਭਾਗ ਦੂਜਾ ਅਤੇ ਅਰਸ਼ਦੀਪ ਸਿੰਘ ਬੀ. ਏ. ਭਾਗ ਤੀਜਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਉੱਚੀ ਛਾਲ, ਗੋਲਾ ਸੁੱਟਣਾ, ਲੰਬੀ ਛਾਲ ਅਤੇ ਡਿਸਕ ਥਰੋਅ ਦੇ ਲੜਕਿਆ ਦੇ ਮੁਕਾਬਲੇ ਵਿਚ ਜਸ਼ਨਦੀਪ ਬੀ. ਏ. ਭਾਗ ਤੀਜਾ ਅਕਾਸ਼ਦੀਪ ਬੀ. ਏ. ਭਾਗ ਪਹਿਲਾ ਸੰਜੀਵ ਭਾਗ ਤੀਜਾ ਗੁਰਪਿੰਦਰ ਬੀ. ਏ. ਭਾਗ ਤੀਜਾ ਨੇ ਪਹਿਲਾਂ ਸਥਾਨ ਹਾਸਿਲ ਕੀਤਾ।
ਲੜਕੀਆਂ ਦੇ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ ਵਿਚ ਖਿਡਾਰਨ ਪੁਸ਼ਪਿੰਦਰ ਕੌਰ ਬੀ. ਏ. ਭਾਗ ਪਹਿਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਗੋਲਾ ਸੁੱਟਣ ਉੱਚੀ ਛਾਲ ਲੰਬੀ ਛਾਲ ਅਤੇ ਡਿਸਕਸ ਥਰੋਅ ਵਿਚ ਪੁਸ਼ਪਿੰਦਰ ਕੌਰ ਬੀ. ਏ. ਭਾਗ ਦੂਜਾ ਸੰਦੀਪ ਕੌਰ ਬੀ. ਏ. ਭਾਗ ਦੂਜਾ ਅਨੀਸਾ ਭਾਗ ਬੀ. ਏ. ਤੀਜਾ ਨੇ ਪਹਿਲਾਂ ਸਥਾਨ ਹਾਸਲ ਕੀਤਾ।
ਖੇਡ ਸਮਾਗਮ ਨੂੰ ਸਚੁੱਜੇ ਢੰਗ ਨਾਲ ਚਲਾਉਣ ਲਈ ਖੇਡ ਵਿਭਾਗ ਦੇ ਮੁਖੀ ਡਾ. ਹਰਦੀਪ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਪ੍ਰੋ: ਮੁਹੰਮਦ ਤਨਵੀਰ ਦੇ ਨਾਲ ਸਮੁੱਚੇ ਕਾਲਜ ਸਟਾਫ ਨੇ ਅਹਿਮ ਭੂਮਿਕਾ ਨਿਭਾਈ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ: ਮੀਨਾਕਸ਼ੀ ਮੜ੍ਹਕਣ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਸਮਾਰੋਹ ਦੇ ਅਖੀਰ ਵਿਚ ਲੜਕੀਆਂ ਅਤੇ ਲੜਕਿਆਂ ਵਿੱਚੋਂ ਅਰਸ਼ਦੀਪ ਸਿੰਘ ਬੀ. ਏ. ਭਾਗ ਦੂਜਾ ਅਤੇ ਪੁਸ਼ਪਿੰਦਰ ਕੌਰ ਬੀ. ਏ. ਭਾਗ ਦੂਜਾ ਨੂੰ ਸਰਵੋਤਮ ਅਥਲੀਟ ਵਜੋਂ ਸਨਮਾਨਿਤ ਕੀਤਾ। ਪ੍ਰਿੰਸੀਪਲ ਸੁਖਬੀਰ ਸਿੰਘ ਨੇ ਖੇਡ ਸਮਾਗਮ ਦੇ ਸੰਪੰਨ ਹੋਣ ਤੇ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੋਫੈਸਰ ਗੁਰਮੀਤ ਕੌਰ ਪ੍ਰੋਫ਼ੈਸਰ ਜਗਰੂਪ ਸਿੰਘ ਪ੍ਰੋਫੈਸਰ ਰਾਜਦਵਿੰਦਰ ਸਿੰਘ ਪ੍ਰੋਫੈਸਰ ਮਹਿੰਦਰ ਸਿੰਘ ਪ੍ਰਿੰਸੀਪਲ ਓਂਕਾਰ ਸਿੰਘ ਪ੍ਰੋਫ਼ੈਸਰ ਜਗਤਾਰ ਸਿੰਘ ਅਤੇ ਪ੍ਰੋ: ਸੁਰਿੰਦਰ ਕੌਰ ਧਾਲੀਵਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।