ਮੋਰਿੰਡਾ 2 ਮਾਰਚ (ਭਟੋਆ)-
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਥਾਈ ਆਗੂਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸਕੱਤਰ ਕੁਲਦੀਪ ਸਿੰਘ ਦੌੜਕਾ, ਵਿੱਤ ਸਕੱਤਰ ਅਮਨਦੀਪ ਸ਼ਰਮਾ, ਪ੍ਰੈਸ ਸਕੱਤਰ ਸੁਰਜੀਤ ਮੁਹਾਲੀ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੋਰ ਆਦਿ ਨੇ ਪੰਜਾਬ ਸਰਕਾਰ ਵਲੋਂ ਪੰਜ ਸੌ ਮੀਟਰ ਦੇ ਘੇਰੇ ਵਿੱਚ ਆਉਂਦੇ ਪ੍ਰਾਇਮਰੀ ਤੇ ਹੋਰ ਸਕੂਲਾਂ ਨੂੰ ਕਲੱਬ ਕਰਨ ਦੀ ਮਨਸ਼ਾ ਤਹਿਤ ਮੰਗੀ ਜਾਣਕਾਰੀ ਦਾ ਸਖਤ ਅਲੋਚਨਾ ਕੀਤੀ ਹੈ।
ਇੱਥੇ ਜਾਰੀ ਬਿਆਨ ਵਿੱਚ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਾਇਮਰੀ ਤੇ ਹਾਈ ਸੈਕੰਡਰੀ ਸਕੂਲਾਂ ਦੇ ਵੱਖਰੇ ਵੱਖਰੇ ਡਾਇਰੈਕਟੋਰੇਟ ਹਨ ਤੇ ਇਹਨਾਂ ਨੂੰ ਮਰਜ ਜਾਂ ਕਲੱਬ ਕਰਨਾ ਠੀਕ ਨਹੀਂ ਹੋਵੇਗਾ ਤੇ ਪੜ੍ਹਾਉਣ ਸਬੰਧੀ ਵੀ ਸਮੱਸਿਆਵਾਂ ਪੈਦਾ ਹੋਣਗੀਆਂ। ਆਗੂਆਂ ਨੇ ਕਿਹਾ ਕਿ ਪਹਿਲਾਂ ਵੀ 2009 ਵਿੱਚ ਬਾਦਲ ਸਰਕਾਰ ਸਕੂਲਾਂ ਮਰਜ ਕਰਨ ਦੀ ਨੀਤੀ ਲੈ ਕੇ ਆਈ ਸੀ ਜਿਸਦਾ ਲੋਕਾਂ ਤੇ ਅਧਿਆਪਕ ਜਥੇਬੰਦੀਆਂ ਵਲੋਂ ਸਖਤ ਵਿਰੋਧ ਕਰਨ ਕਰਕੇ ਵਾਪਿਸ ਲੈ ਲਈ ਗਈ ਸੀ। ਹੁਣ ਫਿਰ ਪੰਜਾਬ ਦੀ ਸਰਕਾਰ ਕੇਂਦਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ
ਸਕੂਲਾਂ ਨੂੰ ਮਰਜ ਕਰਕੇ ਅਧਿਆਪਕਾਂ ਦੀ ਨਵੀਂ ਭਰਤੀ ਕਰਨ ਤੋਂ ਬਚਣਾ ਚਾਹੁੰਦੀ ਹੈ ਜਿਸ ਕਾਰਨ ਰੁਜਗਾਰ ਦੀ ਆਸ ਵਿੱਚ ਬੈਠੇ ਨੌਜਵਾਨਾਂ ਨਾਲ ਵੀ ਧਰੋਹ ਕਮਾਇਆ ਜਾ ਰਿਹਾ ਹੈ। ਇੱਕ ਪਾਸੇ ਤਾਂ ਪੰਜਾਬ ਦੀ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇਣ ਦੇ ਲਾਰੇ ਲਾ ਕੇ ਸੱਤਾ ਵਿੱਚ ਆਈ ਹੈ ਤੇ ਹੁਣ ਉਨ੍ਹਾਂ ਵਾਸਤੇ ਰੁਜਗਾਰ ਦੇ ਬੂਹੇ ਬੰਦ ਕਰਕੇ ਉਹਨਾਂ ਨੂੰ ਪਰਵਾਸ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਸਮੇਂ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਸਕੂਲ ਕਲੱਬ ਕਰਨ ਨਾਲ ਸਿੱਖਿਆ ਬੱਚਿਆਂ ਤੋਂ ਦੂਰ ਹੋਣ ਦਾ ਖਦਸ਼ਾ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਕੂਲ ਮਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਰਾਤਰੀ ਅਧਿਆਪਕ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ।
ਇਸ ਸਮੇਂ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਗੁਰਬਿੰਦਰ ਸਸਕੌਰ, ਕੁਲਦੀਪ ਪੂਰੇਵਾਲ, ਮੰਗਲ ਟਾਂਡਾ,ਮਨੋਹਰ ਲਾਲ ਸ਼ਰਮਾ, ਗੁਰਦੀਪ ਬਾਜਵਾ, ਗੁਰਪ੍ਰੀਤ ਅੰਮੀਵਾਲ, ਦੇਵੀ ਦਿਆਲ, ਬਲਵਿੰਦਰ ਭੁੱਟੋ, ਰਜੇਸ਼ ਕੁਮਾਰ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਜਗਜੀਤ ਸਿੰਘ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਪੁਸ਼ਪਿੰਦਰ ਪਟਿਆਲਾ, ਸੁਭਾਸ਼ ਪਠਾਨਕੋਟ, ਸੁਖ ਚੰਨ ਕਪੂਰਥਲਾ, ਬੋਧ ਰਾਜ, ਨੀਰਜ ਯਾਦਵ, ਪਰਮਜੀਤ ਸ਼ੇਰੋਵਾਲ, ਮਨਜੀਤ ਬਰਾੜ, ਕੁਲਦੀਪ ਸਿੰਘ, ਦਿਲਦਾਰ ਭੰਡਾਲ, ਸਰਬਜੀਤ ਸਿੰਘ ਬਰਾੜ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਸਤਵੰਤ ਸਿੰਘ ਤੇ ਦਿਲਬਾਗ ਸਿੰਘ ਆਦਿ ਆਗੂ ਹਾਜ਼ਰ ਸਨ।