ਮੋਹਾਲੀ: 27 ਫਰਵਰੀ, ਜਸਵੀਰ ਸਿੰਘ ਗੋਸਲ
ਅੱਜ ਸੀ ਬੀ ਐਸ ਈ 10 ਵੀ ਕਲਾਸ ਦੇ ਪੇਪਰ ਸੁਰੂ ਹੋ ਗਏ ਹਨ। ਲੱਖਾ ਹੀ ਵਿਦਿਆਰਥੀਆ ਪੇਪਰ ਦੇਣ ਲਈ ਪ੍ਰੀਖਿਆ ਕੇਂਦਰਾ ਵਿੱਚ ਪੁਹੰਚੇ । ਸਵੇਰ ਤੋਂ ਹੀ ਕਈ ਵਿਦਿਆਰਥੀਆ ਵਿਚ ਆਪਣੀ ਸਾਲ ਦੀ ਕੀਤੀ ਮਿਹਨਤ ਲਈ ਉਤਸਾਹ ਸੀ। ਪੇਪਰ ਖਤਮ ਹੋਣ ਤੇ ਵਿਦਿਆਰਥੀ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਵਿਦਿਆਰਥਣ ਲਵਲੀਨ ਕੋਰ, ਤਨਵੀਤ ਕੋਰ, ਜਸਲੀਨ ਕੋਰ, ਨਵਲੀਨ ਕੋਰ ਨੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਹਨਾ ਦਾ ਇੰਗਲਿਸ਼ ਵਿਸ਼ੇ ਦਾ ਪੇਪਰ ਸੀ ਅਤੇ ਸਾਰਾ ਪੇਪਰ ਸਿਲੇਬਸ ਵਿਚੋ ਹੀ ਆਇਆ ਹੋਇਆ ਸੀ। ਉਹਨਾ ਸਾਰਾ ਪੇਪਰ ਹੱਲ ਕੀਤਾ।