ਦਲਜੀਤ ਕੌਰ
ਸੰਗਰੂਰ, 25 ਫਰਵਰੀ, 2023: ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਿੰਸੀਪਲ ਨੂੰ ਮਿਲਿਆ ਗਿਆ। ਪ੍ਰਿੰਸੀਪਲ ਸਾਹਿਬ ਅੱਗੇ ਗੱਲ ਰੱਖਦਿਆਂ ਵਿਦਿਆਰਥੀ ਦੇ ਨੁਮਾਇੰਦੇ ਰਮਨ ਸਿੰਘ ਕਾਲਾਝਾੜ ਨੇ ਕਿਹਾ ਕਿ ਕਲਾਜ ਪ੍ਰਸ਼ਾਸਨ ਵੱਲ਼ੋਂ ਹਰ ਵਿਦਿਆਰਥੀ ਨੂੰ 'ਨਵੀਂ ਸਿੱਖਿਆ ਨੀਤੀ 2020' ਤਹਿਤ ABC ਫਾਰਮ ਭਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੇ ਸਵਾਲ ਕੀਤਾ ਕਿ ਇਹ ਹਦਾਇਤਾਂ ਕਿਹੜੇ ਹੁਕਮਾਂ 'ਤੇ ਦਿੱਤੀਆਂ ਜਾ ਰਹੀਆਂ ਹਨ ? ਸਾਨੂੰ ਉਹਨਾਂ ਹੁਕਮਾਂ ਦੀ ਕਾਪੀ ਦਿਓ। ਜਿਸ ਬਾਰੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਹਨਾਂ ਹੁਕਮਾਂ ਦੀ ਕਾਪੀ ਜੱਥੇਬੰਦੀ ਨੂੰ ਦੇ ਦਿੱਤੀ ਜਾਵੇਗੀ।
ਦੂਜੀ ਗੱਲ ਕਰਦਿਆਂ ਵਿਦਿਆਰਥੀਆਂ ਕਿਹਾ ਕਿ ਕੁੱਝ ਕਾਲਜ਼ ਪ੍ਰੋਫ਼ੈਸਰਾ ਵੱਲ਼ੋਂ ABC ਫਾਰਮ ਨਾ ਭਰਨ ਵਾਲੇ ਵਿਦਿਆਰਥੀਆਂ ਦੇ ਨਾਮ ਕੱਟਣ ਅਤੇ ਨਤੀਜੇ ਰੋਕਣ ਦੇ ਡਰਾਵੇ ਦਿੱਤੇ ਜਾ ਰਹੇ ਹਨ ਜ਼ੋ ਸਰਾਸਰ ਨਜਾਇਜ਼ ਹਨ ਅਤੇ ਵਿਦਿਆਰਥੀਆਂ ਨਾਲ ਧੱਕਾ ਹੈ। ਪ੍ਰਿੰਸੀਪਲ ਸਾਹਿਬ ਨੂੰ ਇਸ ਧੱਕੇ ਨੂੰ ਰੋਕਣ ਲਈ ਬੇਨਤੀ ਕੀਤੀ ਗਈ। ਜਿਸ ਬਾਰੇ ਉਹਨਾਂ ਕਿਹਾ ਕਿ ਕਿਸੇ ਦੇ ਨਾਮ ਨਹੀਂ ਕੱਟੇ ਜਾਣਗੇ ਅਤੇ ਇਹੋ ਜਿਹੇ ਡਰਾਵੇ ਦੇਣ ਵਾਲੇ ਪ੍ਰੋਫ਼ੈਸਰਾਂ ਨੂੰ ਤਾੜਨਾ ਕੀਤੀ ਜਾਵੇਗੀ।