ਮੋਰਿੰਡਾ, 25 ਫਰਵਰੀ ( ਭਟੋਆ)
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਫਿਜ਼ੀਕਲ ਸਾਇੰਸਜ਼ ਵਿਭਾਗ ਵੱਲੋਂ ਬੀ.ਐੱਸ.ਸੀ ਨਾਨ ਮੈਡੀਕਲ ਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਸੈਮੀਨਾਰ ਕਰਵਾਇਆ । ਸੈਮੀਨਾਰ ਵਿੱਚ ਡਾ.ਵਿਦੂਸ਼ੀ ਅਤੇ ਡਾ.ਸਰਬਜੀਤ ਕੌਰ ਨੇ ਸਪੀਕਰ ਦੇ ਤੌਰ ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ.ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਬੀ.ਐੱਸ.ਸੀ ਨਾਨ ਮੈਡੀਕਲ ਇੱਕ ਸਦਾ-ਬਹਾਰ ਕੋਰਸ ਹੈ ਅਤੇ ਸੈਮੀਨਾਰ ਵਿਦਿਆਰਥੀਆਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣ ਤੇ ਆਧੁਨਿਕ ਟੈਕਨਾਲੋਜ਼ੀ ਨੂੰ ਸਮਝਣ ਵਿੱਚ ਮਦੱਦਗਾਰ ਸਾਬਤ ਹੁੰਦੇ ਹਨ ਜੋ ਅਜੋਕੇ ਸਮੇਂ ਦੀ ਜਰੂਰਤ ਹੈ। ਡਾ.ਸਰਬਜੀਤ ਕੌਰ ਨੇ ‘ਕੈਰੀਅਰ ਅੋਪਰਚੂਨੀਟੀਜ਼ ਆਫਟਰ ਬੀ.ਐੱਸ.ਸੀ ਅਰਾਉਂਡ ਦਾ ਗਲੋਬ’ ਵਿਸ਼ੇ ਤੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਕਿ ਕਿਵੇ ਇਸਰੋ,ਯੂ.ਪੀ.ਐੱਸ.ਸੀ, ਡੀ.ਆਰ.ਡੀ.ਓ, ਨੈੱਟ, ਜੇ.ਆਰ.ਐੱਫ ਆਦਿ ਟੈਸਟ ਪਾਸ ਕਰਕੇ ਵਿਦਿਆਰਥੀ ਚੰਗਾ ਭਵਿੱਖ ਬਣਾ ਸਕਦੇ ਹਨ।
ਇਸ ਸੈਮੀਨਾਰ ਦੇ ਦੂਜੇ ਬੁਲਾਰੇ ਡਾ.ਵਿਦੂਸ਼ੀ ਨੇ ਵਿਸ਼ਵ ਵਿੱਚ ਫਿਜ਼ਿਕਸ ਦੇ ਅਧੀਨ ਹੋ ਰਹੀਆਂ ਖੋਜਾਂ ਉੱਤੇ ਜਾਣਕਾਰੀ ਪਾੳਂਦੇ ਹੋਏ ਵਿਦਿਆਰਥੀਆਂ ਨੂੰ ਨੈਨੋ ਟੈਕਨੋਲੋਜੀ ਦੇ ਟਰੈਂਡਜ਼ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਨੈਨੋ ਟੈਕਨੋਲੋਜੀ ਨੇ ਡੀ ਜਨਰੇਟਿਵ ਬੀਮਾਰੀਆਂ ਜਿਵੇਂ ਕਿ ਕੈਂਸਰ ਵਰਗੀਆਂ ਬਿਮਾਰੀਆਂ ਦੀ ਸ਼ੁੂਰੂਆਤੀ ਸਮੇਂ ਤੇ ਪਛਾਣ ਤੇ ਇਲਾਜ ਨੂੰ ਸੰਭਵ ਬਣਾਇਆ।
ਸੈਮੀਨਾਰ ਦੌਰਾਨ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ।ਇਸ ਮੌਕੇ ਪ੍ਰੋ.ਪਰਮਿੰਦਰ ਕੌਰ, ਡਾ.ਦੀਪਿਕਾ ਗੋਇਲ , ਪ੍ਰੋ.ਹਿਮਾਨੀ ਸੈਣੀ, ਪ੍ਰੋ.ਨੇਹਾ ਚੌਹਾਨ, ਪ੍ਰੋ.ਪੂਜਾ ਕਸ਼ਪ ਅਤੇ ਪ੍ਰੋ.ਅਮਨਜੋਤ ਕੌਰ ਆਦਿ ਹਾਜਰ ਸਨ ।