*ਸਕੂਲ ਆਫ ਐਮੀਨੈਂਸ ਮਾਨਸਾ ਦੇ ਵਿਹੜੇ ਤੋਂ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਦਾਖਲਾ ਮੁਹਿੰਮ ਦੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
ਮਾਨਸਾ, 22 ਫਰਵਰੀ: ਦੇਸ਼ ਕਲਿੱਕ ਬਿਓਰੋ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੇ ਦਾਖਲਿਆਂ ਲਈ ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਵਿਹੜੇ ਵਿੱਚੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਰਕਾਰੀ ਸਕੂਲਾਂ ਵਿਚ ਨਵੇਂ ਸੈਸ਼ਨ ਦੇ ਦਾਖਲਿਆਂ ਦੇ ਪ੍ਰਚਾਰ ਲਈ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦਾ ਮੰਤਵ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲਿਆਂ ਨੂੰ ਬੜ੍ਹਾਵਾ ਦੇਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਤਿੰਨ ਹਲਕਿਆਂ ਵਿੱਚ ਸਕੂਲ ਆਫ ਐਮੀਨੈਂਸ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਦਾਖਲਿਆਂ ਲਈ ਪੰਜਾਬ ਸਰਕਾਰ ਵੱਲੋਂ ਆਨ ਲਾਈਨ ਪੋਰਟਲ ਵੀ ਖੋਲ੍ਹ ਦਿੱਤਾ ਹੈ।
ਦਾਖਲਾ ਮੁਹਿੰਮ ਦੀ ਮੋਬਾਈਲ ਵੈਨ ਰੈਲੀ ਦੀ ਅਗਵਾਈ ਡਾ. ਵਿਜੈ ਕੁਮਾਰ ਮਿੱਢਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਕੀਤੀ ,ਜਿਸ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਮਾਨਸਾ,ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ, ਘਰਾਂਗਣਾ, ਕੋਟਧਰਮੂ, ਭੰਮੇ ਕਲਾਂ, ਲਾਲਿਆਂਵਾਲੀ ਅਤੇ ਝੁਨੀਰ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ ਅਤੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਵਧਾਉਣ ਲਈ ਪ੍ਰਣ ਵੀ ਲਿਆ। ਸਰਕਾਰੀ ਪ੍ਰਾਇਮਰੀ ਸਕੂਲ ਘਰਾਂਗਣਾ ਵੱਲੋਂ ਵਿਸ਼ੇਸ਼ ਸਵਾਗਤ ਕੀਤਾ, ਵਧੀਆ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।
ਭੁਪਿੰਦਰ ਕੌਰ ਚੇਅਰਪਰਸਨ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੇ ਪਹਿਲੇ ਦਿਨ ਦੀ ਰੈਲੀ ਦੀਆਂ ਸੁਭ ਕਾਮਨਾਵਾਂ ਵਿਅਕਤ ਕੀਤੀਆਂ। ਹਰਿੰਦਰ ਸਿੰਘ ਭੁੱਲਰ ਵਾਈਸ ਚੇਅਰਪਰਸਨ ਕਮ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਮਾਨਸਾ ਦਾ ਵਿਸ਼ੇਸ਼ ਸਹਿਯੋਗ ਰਿਹਾ। ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਵੀ ਦਾਖਲਾ ਰੈਲੀ ਦੀ ਪ੍ਰਸੰਸਾ ਕੀਤੀ।
ਰੈਲੀ ਦੌਰਾਨ ਪਿ੍ਰੰਸੀਪਲ ਰਣਜੀਤ ਕੌਰ, ਪਿ੍ਰੰਸੀਪਲ ਪਦਮਨੀ ਕੌਰ ,ਬਲਵੀਰ ਸਿੰਘ ਸੱਗੂ,ਗੁਰਨੈਬ ਸਿੰਘ(ਸਟੇਟ ਐਵਾਰਡੀ) ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ, ਗਗਨਦੀਪ ਸਰਮਾਂ,ਹਰਪ੍ਰੀਤ ਸਿੰਘ, ਜਗਜੀਵਨ ਸਿੰਘ ਆਲੀਕੇ ਐੱਚ.ਟੀ.,ਬਲਜਿੰਦਰ ਸਿੰਘ (ਸਟੇਟ ਐਵਾਰਡੀ),ਬਲਵਿੰਦਰ ਸਿੰਘ(ਸਟੇਟ ਐਵਾਰਡੀ) ਜ਼ਿਲ੍ਹਾਂ ਮੀਡੀਆ ਕੋਆਰਡੀਨੇਟਰ ਮਾਨਸਾ,ਕਰਮਦੀਨ ਖਾਨ ,ਅੰਗਰੇਜ ਸਿੰਘ, ਸੁਖਪਾਲ ਸਿੰਘ, ਜਸਵਿੰਦਰ ਸਿੰਘ, ਅੰਮ੍ਰਿਤਵੀਰ ਸਿੰਘ, ਹਰਮੀਤ ਸਿੰਘ ਬੀ.ਐੱਮ .ਟੀ ਆਦਿ ਹਾਜਰ ਰਹੇ।