ਚੰਡੀਗੜ੍ਹ,20 ਫ਼ਰਵਰੀ,ਦੇਸ਼ ਕਲਿਕ ਬਿਊਰੋ:
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ 21 ਅਪ੍ਰੈਲ 2023 ਤੱਕ ਚੱਲਣਗੀਆਂ। ਹਾਲ ਹੀ ਵਿੱਚ ਬੋਰਡ ਨੇ 6 ਮਾਰਚ ਨੂੰ ਹੋਣ ਵਾਲੀ ਵਾਤਾਵਰਨ ਵਿਗਿਆਨ ਦੀ ਪ੍ਰੀਖਿਆ ਦੀ ਮਿਤੀ ਬਦਲ ਕੇ 21 ਅਪ੍ਰੈਲ ਕਰ ਦਿੱਤੀ ਹੈ। 12ਵੀਂ ਦੀਆਂ ਪ੍ਰੀਖਿਆਵਾਂ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ 'ਚ ਲਈਆਂ ਜਾਣਗੀਆਂ। ਡੇਟ ਸ਼ੀਟ 2023 ਅਨੁਸਾਰ ਅੱਜ ਤੋਂ ਜਨਰਲ ਪੰਜਾਬੀ ਦੇ ਪੇਪਰ ਨਾਲ ਪ੍ਰੀਖਿਆ ਸ਼ੁਰੂ ਹੋਵੇਗੀ।ਕੰਪਿਊਟਰ ਸਾਇੰਸ, NSQF, ਸਰੀਰਕ ਸਿੱਖਿਆ ਅਤੇ ਖੇਡ ਵਿਸ਼ਿਆਂ ਨੂੰ ਛੱਡ ਕੇ ਬਾਕੀ ਪ੍ਰੀਖਿਆਵਾਂ ਤਿੰਨ ਘੰਟੇ ਦੀਆਂ ਹੋਣਗੀਆਂ। ਵਿਦਿਆਰਥੀਆਂ ਨੂੰ OMR ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦਿਵਿਆਂਗ ਵਿਦਿਆਰਥੀਆਂ ਨੂੰ ਵੱਖਰਾ ਪ੍ਰਸ਼ਨ ਪੱਤਰ ਕੋਡ ਦਿੱਤਾ ਜਾਵੇਗਾ। ਹਰ ਘੰਟੇ ਬਾਅਦ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਲਿਖਾਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ।ਜੇਕਰ ਕੋਈ ਪੇਪਰ ਕਲੈਸ ਕਰਦਾ ਹੋਇਆ ਤਾਂ ਉਨ੍ਹਾਂ ਦੀ ਮੰਗ 'ਤੇ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ ਲਈ ਬੋਰਡ ਨੇ ਸਰਕਾਰ ਦੇ ਮਿਸ਼ਨ-100 ਗਿਵ ਯੂ ਬੈਸਟ ਤਹਿਤ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਲਈ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੇਪਰ ਲਿਖਣ ਅਤੇ ਚੰਗੇ ਅੰਕ ਪ੍ਰਾਪਤ ਕਰਨ ਲਈ ਟਿਪਸ ਵੀ ਦਿੱਤੇ ਗਏ ਹਨ।