ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਤੋਂ ਬਾਕੀ ਵਿਦਿਆਰਥੀ ਪ੍ਰੇਰਨਾ ਲੈਣ : ਐਸ ਪੀ ਸਿੰਘ
ਮੋਰਿੰਡਾ 19 ਫਰਵਰੀ ( ਭਟੋਆ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਗ੍ਰਾਮ ਪੰਚਾਇਤ , ਬੀਬੀ ਕੁਲਵੰਤ ਕੌਰ ਯਾਦਗਾਰੀ ਟਰੱਸਟ, ਸਕੂਲ ਮੈਨੇਜਮੈਂਟ ਕਮੇਟੀ ਅਤੇ ਹਰਬੰਸ ਸਿੰਘ ਗਿੱਲ਼ ਯੂਥ ਕਲੱਬ ਵੱਲੋਂ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ ਅਤੇ ਲੈਕਚਰਾਰ ਅਵਤਾਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਜਿੱਥੇ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ ਗਈ। ਸਕੂਲ ਦੇ ਵਿਹੜੇ ਹੋਏ ਸਮਾਗਮ ਵਿੱਚ ਹਰਨੂਰ ਕੌਰ ਨੇ ਸ਼ਬਦ ਗਾਇਨ ਅਤੇ ਹੋਰ ਵਿਦਿਆਰਥੀਆਂ ਵਲੋਂ ਗ਼ਜ਼ਲਾਂ , ਗਿੱਧੇ ,ਭੰਗੜੇ ਦਾ ਮੁਹਾਹਰਾ ਕੀਤਾ। ਵਰਿੰਦਰ ਕੁਮਾਰ ਲੈਕਚਰਾਰ ਨੇ ਵੀ ਆਪਣੇ ਢੰਗ ਨਾਲ ਆਪਣੇ ਫਨ ਦਾ ਮੁਜਾਹਰਾ ਕੀਤਾ । ਸਕੂਲ ਦੇ ਵਿਦਿਆਰਥੀਆਂ ਦੁਆਰਾ ਮੋਹਨ ਭੰਡਾਰੀ ਦੀ ਲਿਖਤ ਅਧਾਰਤ ਨਾਟਕ ਬਾਕੀ ਸਭ ਸੁਖ ਸਾਂਦ ਹੈ ,ਖੇਡਿਆ ਗਿਆ। ਦਰਸ਼ਕਾਂ ਨੇ ਇਸ ਨਾਟਕ ਨੂੰ ਨਿੱਠ ਕੇ ਮਾਣਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ ਵਿੱਚ ਮੈਰਿਟ ਵਿੱਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਤੋਂ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂ ਮਾਜਰਾ ਦੀ ਪ੍ਰਿੰਸੀਪਲ ਸੁਨੀਤਾ ਛਾਬੜਾ, ਪ੍ਰਿਸੀਪਲ ਰੁਚੀ ਗਰੋਵਰ ਬਹਿਰਾਮਪੁਰਜਿਮੀਦਾਰਾ ਅਤੇ ਕਲਸਟਰ ਝੱਲੀਆਂ ਕਲਾਂ ਤੋਂ ਸਟਾਫ਼ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ। ਸਮਾਗਮ ਵਿੱਚ ਮੈਰਿਟ ਸੂਚੀ ਵਿੱਚ ਆਈਆਂ ਵਿਦਿਆਰਥਣਾਂ, ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਪਤਵੰਤੇ ਸੱਜਣਾਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਸੰਜੀਵ ਕੁਮਾਰ, ਪ੍ਰਭਜੀਤ ਸਿੰਘ, ਸਰਪੰਚ ਪਰਮਜੀਤ ਸਿੰਘ, ਲਖਵੀਰ ਸਿੰਘ ਮੈਂਬਰ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਦੀਸ਼ ਸਿੰਘ,ਦਰਸ਼ਨ ਸਿੰਘ, ਹਰਿੰਦਰ ਸਿੰਘ ਗਿੱਲ, ਰਾਜਿੰਦਰ ਸਿੰਘ ਕਨੇਡਾ , ਰੁਲਦਾ ਸਿੰਘ , ਅਬਦੁਲ ਰਸ਼ੀਦ ਹਾਂਡਾ, ਯਾਦਵਿੰਦਰ ਸਿੰਘ ਰਸ਼ਪਾਲ ਕੌਰ ,ਕਰਨੈਲ ਸਿੰਘ ਗਿੱਲ , ਪੁਸ਼ਪਿੰਦਰ ਗਰੇਵਾਲ, ਮਨਜੀਤ ਕੌਰ, ਜਗਦੀਪ ਸਿੰਘ , ਹਰਪ੍ਰੀਤ ਕੌਰ, ਨਰਿੰਦਰ ਸਿੰਘ, ਹਰਜਿੰਦਰ ਕੌਰ , ਗਗਨਦੀਪ ਸਿੰਘ ਅਤੇ ਹਰਿੰਦਰ ਕੌਰ ਆਦਿ ਹਾਜ਼ਰ ਸਨ।