ਮੋਰਿੰਡਾ 17 ਫਰਵਰੀ ( ਭਟੋਆ )
ਏਂਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।
ਵਿਦਿਆਰਥੀਆਂ ਦੀ ਵਿਦਾਇਗੀ ਲਈ ਜਮਾਤ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀ ਜਮਾਤ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਵਿਦਾ ਹੋ ਰਹੇ ਵਿਦਿਆਰਥੀਆਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਦੇ ਸਕੂਲ ਵਿਚ ਸ਼ੁਰੂ ਤੋਂ ਲੈ ਕੇ ਹੁਣ ਤਕ ਦੇ ਸਫ਼ਰ ਨੂੰ ਇਕ ਫ਼ਿਲਮ ਰਾਹੀਂ ਪ੍ਰਾਜੈਕਟਰ ਤੇ ਦਰਸਾਇਆ ਗਿਆ। ਜਿਸਨੂੰ ਦੇਖ ਕੇ ਸਾਰੇ ਵਿਦਿਆਰਥੀ ਭਾਵੁਕ ਹੋ ਗਏ।ਇਸ ਪਿੱਛੋਂ ਵਿਦਿਆਰਥੀਆਂ ਦੇ ਮਨੋਰੰਜਨ ਲਈ ਕਈ ਮਨੋਰੰਜਕ ਖੇਡਾਂ ਕੈਂਪ ਵਾਕ, ਮਾਡਲਿੰਗ, ਟੰਗ ਟਵਿੱਟਰ ਅਤੇ ਹੋਰ ਕਈ ਛੋਟੀਆਂ - ਛੋਟੀਆਂ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ। ਖੇਡਾਂ ਵਿੱਚ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਵਿਦਿਆਰਥੀਆਂ ਨੂੰ ਟਾਈਟਲ ਵੀ ਦਿੱਤੇ ਗਏ। ਸਮੁੱਚੀਆਂ ਖੇਡਾਂ ਦੇ ਦੌਰਾਨ ਮਿਸ ਏਂਜਲਾਈਟ, ਮਿਸਟਰ ਏਂਜਲਾਈਟ, ਮਿਸ ਹੈਂਡਸਮ, ਮਿਸਟਰ ਹੈਂਡਸਮ, ਮਿਸ ਐਲੀਗੈਂਟ, ਮਿਸਟਰ ਐਲੀਗੈਂਟ ਵੀ ਚੁਣੇ ਗਏ। ਵਿਦਿਆਰਥੀਆਂ ਲਈ ਡਾਂਸ ਪਾਰਟੀ ਅਤੇ ਦੁਪਿਹਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੀ ਸਕੂਲ ਜੀਵਨ ਦੀਆਂ ਯਾਦਾਂ ਬਾਕੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਦੀਪਿਕਾ ਸ਼ਰਮਾ ਜੀ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਤੋਹਫ਼ੇ ਵਜੋਂ ਛੋਟੇ - ਛੋਟੇ ਪਲਾਂਟਰ ਦਿੱਤੇ। ਉਨ੍ਹਾਂ ਕਿਹਾ ਕਿ ਪਲਾਂਟਰ ਦੇਣ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰੇਰਨਾ ਦੇਣਾ ਹੈ ਕਿ ਜਿਵੇਂ ਛੋਟਾ ਜਿਹਾ ਪੌਦਾ ਕਈ ਸਾਲਾਂ ਤੱਕ ਵਧਦਾ-ਫੁਲਦਾ ਅਤੇ ਖੁਸ਼ੀਆਂ ਵੰਡਦਾ ਰਹਿੰਦਾ ਹੈ, ਇਸੇ ਤਰ੍ਹਾਂ ਸਕੂਲ ਛੱਡ ਰਹੇ ਵਿਦਿਆਰਥੀ ਜੀਵਨ ਵਿਚ ਅੱਗੇ ਵਧਦੇ ਰਹਿਣ ਅਤੇ ਖ਼ੁਸ਼ੀਆਂ ਵੰਡਦੇ ਰਹਿਣ। ਸਮਾਪਤੀ ਤੇ
ਸਕੂਲ ਦੇ ਹੈੱਡ ਬੁਆਏ ਅਤੇ ਹੈੱਡ ਗਰਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।