ਮੌਕੇ ਉਤੇ ਹੀ ਮੁਰੰਮਤ ਲਈ ਗ੍ਰਾਂਟ ਕੀਤੀ ਜਾਰੀ
ਚੰਡੀਗੜ੍ਹ, 17 ਫਰਵਰੀ, ਦੇਸ਼ ਕਲਿੱਕ ਬਿਓਰੋ :
ਸਿੱਖਿਆ ਦੇ ਮੁੱਦੇ ਨੂੰ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਖੇਤਰ ਵਿੱਚ ਕੰਮ ਕਰਨ ਲਈ ਲਗਾਤਾਰ ਯਤਨਸੀਲ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰੋਜ਼ਾਨਾ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ। ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਰੋਪੜ ਜ਼ਿਲ੍ਹੇ ਦੇ ਸਰਕਾਰੀ ਸਹਾਈ ਸਕੂਲ ਨਾਨਗਰਾਂ ਪਹੁੰਚੇ। ਸਕੂਲ ਦੀ ਤਰਸਯੋਗ ਹਾਲਤ ਦੇਖ ਕੇ ਸਿੱਖਿਆ ਮੰਤਰੀ ਹੈਰਾਨ ਰਹਿ ਗਏ, ਸਕੂਲ ਦੀ ਮੁਰੰਮਤ ਲਈ ਤੁਰੰਤ ਗ੍ਰਾਂਟ ਜਾਰੀ ਕੀਤੀ। ਇਸ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਹਾਈ ਸਕੂਲ ਨਾਨਗਰਾਂ (ਜ਼ਿਲਾ ਰੂਪਨਗਰ) ਦਾ ਦੌਰਾ ਕੀਤਾ। ਸਕੂਲ ਦੀ ਤਰਸਯੋਗ ਹਾਲਤ ਦੇਖੀ, ਸਕੂਲ ਵਿੱਚ ਕੋਈ ਖੇਡ ਦਾ ਮੈਦਾਨ ਨਹੀਂ ਹੈ, ਕਲਾਸ-ਰੂਮ ਵੀ ਬਹੁਤ ਮਾੜੀ ਹਾਲਤ ਵਿੱਚ ਹਨ, ਲੜਕੇ-ਲੜਕੀਆਂ ਦੇ ਵਾਸ਼ਰੂਮ ਵੀ ਨਹੀਂ ਹਨ।
ਉਨ੍ਹਾਂ ਕਿਹਾ ਕਿ, ਪਰ ਸੰਤੁਸ਼ਟੀ ਵਾਲਾ ਪੱਖ ਇਹ ਦੇਖਿਆ ਕਿ ਏਨੀਆਂ ਘਾਟਾਂ ਹੋਣ ਦੇ ਬਾਵਜੂਦ ਵਿਦਿਆਰਥੀ ਬਹੁਤ ਹੀ ਉਤਸ਼ਾਹੀ ਅਤੇ ਸਿੱਖਣ ਦੇ ਜ਼ਜ਼ਬੇ ਨਾਲ ਭਰੇ ਹੋਏ ਸਨ। ਇਹ ਦੇਖ ਕੇ ਮੈਨੂੰ ਵੀ ਬਹੁਤ ਸਕੂਨ ਮਿਲਿਆ।
ਉਨ੍ਹਾਂ ਕਿਹਾ ਕਿ ਸਕੂਲ ਨੂੰ ਸ਼ਾਨਦਾਰ ਬਣਾਉਣ ਵਾਸਤੇ ਮੌਕੇ ’ਤੇ ਹੀ ਮੁਰੰਮਤ ਲਈ ਵੱਡੀ ਗਰਾਂਟ ਜਾਰੀ ਕੀਤੀ ਗਈ ਅਤੇ ਵਾਅਦਾ ਕੀਤਾ ਕਿ ਇਸ ਸਕੂਲ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਇੱਕ ਨਮੂਨੇ ਦੇ ਸਕੂਲ ਵਜੋਂ ਵਿਕਸਿਤ ਕਰਾਂਗੇ।
6 ਮਹੀਨੇ ਬਾਅਦ ਇਹ ਸਕੂਲ ਪੂਰੀ ਤਰ੍ਹਾਂ ਬਦਲਿਆ ਹੋਇਆ ਦਿਖਾਈ ਦੇਵੇਗਾ ਜਿੱਥੇ ਹਰ ਤਰਾਂ ਦੀਆਂ ਸੁਵਿਧਾਵਾਂ ਮੌਜੂਦ ਹੋਣਗੀਆਂ ਅਤੇ ਦੁਬਾਰਾ ਫਿਰ ਇਸ ਸਕੂਲ ਦਾ ਦੌਰਾ ਕਰਕੇ ਉਦੋਂ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗਾ।
ਸਿੱਖਿਆ ਮੰਤਰੀ ਨੇ ਸਕੂਲ ਵਿੱਚ ਵਿਦਿਆਰਥੀਆਂ, ਅਧਿਆਪਕਾਂ ਦੇ ਨਾਲ ਗੱਲਬਾਤ ਵੀ ਕੀਤੀ। ਸਿੱਖਿਆ ਮੰਤਰੀ ਨੇ ਸਕੂਲ ਵਿੱਚ ਬੱਚਿਆਂ ਨਾਲ ਸਮਾਂ ਬਤੀਤ ਵੀ ਕੀਤਾ।