ਫਤਿਹ ਪ੍ਰਭਾਕਰ
ਸੰਗਰੂਰ 14 ਫਰਵਰੀ - ਸਰਕਾਰੀ ਰਣਬੀਰ ਕਾਲਜ, ਸੰਗਰੂਰ ਦੇ ਪ੍ਰਿੰਸੀਪਲ ਸੁਖਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਐੱਨ.ਐੱਸ.ਐੱਸ. ਯੂਨਿਟ ਇੱਕ (ਲੜਕੇ) ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਰੁਪਿੰਦਰ ਕੁਮਾਰ ਸ਼ਰਮਾ ਤੇ ਐੱਨ.ਐੱਸ.ਐੱਸ. ਯੂਨਿਟ ਦੋ (ਲੜਕੀਆ) ਦੇ ਪ੍ਰੋਗਰਾਮ ਅਫਸਰ ਪ੍ਰੋਫੈਸਰ ਸੁਧਾ ਰਾਣੀ ਸ਼ਰਮਾ ਦੀ ਅਗਵਾਈ ਵਿਚ ਪਿੰਡ ਸੋਹੀਆਂ ਕਲਾਂ ਵਿਖੇ ਲਗਾਏ ਸੱਤ ਰੋਜ਼ਾ (ਦਿਨ-ਰਾਤ) ਕੈਂਪ ਦੌਰਾਨ ਬੈਸਟ ਆਊਟ ਆਫ਼ ਵੇਸਟ ਸਬੰਧੀ ਵਰਕਸ਼ਾਪ ਲਗਾਈ ਗਈ। ਇਸ ਪ੍ਰੋਗਰਾਮ ਵਿਚ ਸ੍ਰੀਮਤੀ ਮੋਨਿਕਾ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਹਨਾਂ 100 ਵਲੰਟੀਅਰਜ਼ ਅਤੇ ਪਿੰਡ ਵਾਸੀਆਂ ਨੂੰ ਘਰ ਵਿੱਚ ਪਈਆਂ ਹੋਈਆਂ ਬੇਕਾਰ ਚੀਜ਼ਾਂ ਤੋਂ ਵਧੀਆ ਮਾਡਲ, ਵਧੀਆ ਸੋਪਿਸ਼ ਅਤੇ ਵਧੀਆ ਆਈਟਮਾਂ ਬਣਾਉਣ ਦਾ ਹੁਨਰ ਸਿਖਾਇਆ। ਉਹਨਾਂ ਵਲੰਟੀਅਰਜ਼ ਨੂੰ ਮੌਕੇ ਤੇ ਹੀ ਬਹੁਤ ਘੱਟ ਸਮੇਂ ਅਤੇ ਬਿਨਾਂ ਖਰਚੇ ਉਪਰ ਬੇਕਾਰ ਚੀਜ਼ਾਂ ਤੋਂ ਬੈਸਟ ਚੀਜ਼ਾਂ ਬਣਾ ਕੇ ਦਿਖਾਈਆਂ। ਬਾਅਦ ਵਿੱਚ ਕੈਂਪ ਵਿੱਚ ਬਰੈਸਟ ਕੈਂਸਰ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸ੍ਰੀਮਤੀ ਨਿਰਮਲ ਜੀ ਨੇ ਵਲੰਟੀਅਰਜ਼ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਸਹੀ ਸਮੇਂ ਤੇ ਪਤਾ ਲੱਗ ਜਾਵੇ ਤਾਂ ਇਸ ਦਾ ਪੂਰਨ ਇਲਾਜ ਸੰਭਵ ਹੈ। ਉਨ੍ਹਾਂ ਆਪਣੇ ਨਿੱਜੀ ਅਨੁਭਵ ਵੀ ਵਲੰਟੀਅਰਜ਼ ਨਾਲ ਸ਼ੇਅਰ ਕੀਤੇ ਤੇ ਕਿਹਾ ਕਿ ਵਿਲ-ਪਾਵਰ ਤੇ ਦ੍ਰਿੜਤਾ ਨਾਲ ਇਸ ਨਾਮੁਰਾਦ ਬਿਮਾਰੀ ਤੋਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਐੱਨ.ਐੱਸ.ਐੱਸ. ਦੀ ਮਹੱਤਤਾ ਬਾਰੇ ਇਕ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪ੍ਰੋਫੈਸਰ ਕੁਲਦੀਪ ਕੁਮਾਰ, ਪ੍ਰੋਫੈਸਰ ਰਣਧੀਰ ਕੌਸ਼ਿਕ, ਪ੍ਰੋਫੈਸਰ ਹਤਿੰਦਰ ਕੌਰ, ਪ੍ਰੋਫੈਸਰ ਜਗਸੀਰ ਸਿੰਘ, ਨੇ ਵਲੰਟੀਅਰਜ਼ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਕਰਮਜੀਤ ਸਿੰਘ, ਸ੍ਰੀ ਰਵੀ ਕਾਂਤ, ਪ੍ਰੋਫੈਸਰ ਤਪਿੰਦਰ ਕੌਰ, ਪ੍ਰੋਫੈਸਰ ਮਨਜੋਤ ਕੌਰ, ਪ੍ਰੋਫੈਸਰ ਸ਼ਿਲਪੀ ਭੱਲਾ, ਪ੍ਰੋਫੈਸਰ ਸੁਨੇਹਾ ਗੁਪਤਾ, ਪ੍ਰੋਫੈਸਰ ਸਿਮਰਨ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ। ਆਏ ਮਹਿਮਾਨਾਂ ਨੂੰ ਕੈਂਪ ਪ੍ਰਬੰਧਕਾਂ ਵੱਲੋਂ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਸੁਧਾ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਬਾਅਦ ਵਿੱਚ ਸਭ ਨੂੰ ਗੁਰੂ ਘਰ ਵਿਖੇ ਲੰਗਰ ਵਰਤਾਇਆ ਗਿਆ।