ਪੰਜਾਬ ਦੇ 570 ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ
ਚੰਡੀਗੜ੍ਹ: 14 ਫਰਵਰੀ, ਜਸਵੀਰ ਸਿੰਘ ਗੋਸਲ
ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 570 ਦੇ ਲਗਭਗ ਪ੍ਰਿੰਸੀਪਲ ਦੀਆਂ ਆਸਾਮੀਆਂ ਖਾਲੀ ਹਨ। 29ਨਵੰਬਰ 2020 ਨੂੰ 189 ਪ੍ਰਿੰਸੀਪਲ ਦੀਆਂ ਆਸਾਮੀਆਂ ਲਈ ਵਿਭਾਗੀ ਤਰੱਕੀਆਂ ਲਈ ਪ੍ਰਕਿਰਿਆ ਆਰੰਭੀ ਗਈ ਸੀ ਅਤੇ ਸੂਚੀ ਜਾਰੀ ਕਰ ਕਰਕੇ ਪ੍ਰਿੰਸੀਪਲ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿੱਚ ਹਾਜ਼ਰ ਦੇਣ ਲਈ ਕਿਹਾ ਗਿਆ ਸੀ ਪ੍ਰਰੰਤੂ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਜਿਸ ਦਾ ਖਮਿਆਜ਼ਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ 23 ਸਾਲਾਂ ਤੋਂ ਜਨਰਲ ਕੈਟਾਗਰੀ ਅਤੇ ਅਨੁਸੂਚਿਤ ਜਾਤੀ ਦੇ ਸਿੱਧੀ ਭਰਤੀ ਹੋਏ ਲੈਕਚਰਾਰ ਭੂਗਤ ਰਹੇ ਹਨ। ਪੰਜਾਬ ਸਰਕਾਰ ਸਿੱਖਿਆ ਸੁਧਾਰ ਕਰਨ ਲਈ ਦਾਅਵੇ ਤਾਂ ਬਹੁਤ ਕਰਦੀ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ।
ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਹਾਕਮ ਸਿੰਘ ਅਤੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਪ੍ਰਿੰਸੀਪਲ ਦੀਆਂ ਆਸਾਮੀਆਂ ਭਰਨ ਤੋਂ ਬਿਨਾਂ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਅਸੰਭਵ ਹੈ। ਜੇਕਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਿੱਖਿਆ ਵਿਭਾਗ ਦੇ ਸੁਧਾਰ ਦੀ ਗੱਲ ਕਰਦੇ ਹਨ ਤਾਂ ਪਹਿਲ ਦੇ ਆਧਾਰ ਤੇ ਸਕੂਲ ਮੁਖੀਆਂ ਦੀਆਂ ਆਸਾਮੀਆਂ ਭਰੀਆਂ ਜਾਣ। ਇਸ ਮੌਕੇ ਅਮਨ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸਕੱਤਰ ਜਨਰਲ ਰਵਿੰਦਰ ਪਾਲ ਸਿੰਘ,ਜਰਨਲ ਸਕੱਤਰ ਬਲਰਾਜ ਥਾਜਵਾ ,ਜਗਤਾਰ ਸਿੰਘ ਮੋਗਾ, ਹਰਜੀਤ ਬਲਾੜ੍ਹੀ, ਅਮਰਜੀਤ ਵਾਲੀਆ, ਅਵਤਾਰ ਸਿੰਘ ਧਨੋਆ, ਵਰਿੰਦਰਜੀਤ ਮੋਹਾਲੀ, ਭੁਪਿੰਦਰ ਪਾਲ ਸਿੰਘ ਮੋਹਾਲੀ, ਦਲਜੀਤ ਸਿੰਘ ਮੋਹਾਲੀ ਅਤੇ ਹੋਰ ਯੂਨੀਅਨ ਆਗੂ ਹਾਜ਼ਰ ਸਨ। ਸੂਬਾ ਪ੍ਰੈੱਸ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20ਵਰਵਰੀ ਤਕ ਜੇਕਰ ਇਹ ਤੈਨਾਤੀਆ ਨਾ ਕੀਤੀ ਆ ਗਈ ਤਾਂ ਯੂਨੀਅਨ ਦੀ ਮੀਟਿੰਗ ਕਰਕੇ ਸਲਾਨਾ ਪ੍ਰੀਖਿਆ ਅਤੇ ਮਾਰਕਿੰਗ ਦੇ ਕੰਮ ਦਾ ਬਾਈਕਾਟ ਕਰਨ ਵਰਗੇ ਸਖ਼ਤ ਫ਼ੈਸਲੇ ਲੈਣ
ਲਈ ਸਮੂਚਾ ਲੈਕਚਰਾਰ ਵਰਗ ਮਜਬੂਰ ਹੋ ਸਕਦਾ ਹੈ।