ਫਤਿਹ ਪ੍ਰਭਾਕਰ
ਸੰਗਰੂਰ 13 ਫਰਵਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਕਾਦਮਿਕ ਕੌਂਸਲ ਵੱਲੋਂ ਕਾਲਜ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ 15 ਫਰਵਰੀ ਨੂੰ ਦੇਸ਼ ਭਰ ਵਿੱਚ ਕਰਵਾਇਆ ਜਾ ਰਿਹਾ ਹੈ। ਸੰਗਰੂਰ -ਬਰਨਾਲਾ-ਮਾਲੇਰਕੋਟਲਾ ਜੋ਼ਨ ਅਧੀਨ ਹੋ ਰਹੇ ਇਮਤਿਹਾਨ ਸਬੰਧੀ ਜੋ਼ਨਲ ਕੌਂਸਲ ਦੀ ਮੀਟਿੰਗ ਸਥਾਨਿਕ ਜ਼ੋਨਲ ਦਫ਼ਤਰ ਵਿਖੇ ਹੋਈ। ਕੁਲਵੰਤ ਸਿੰਘ ਨਾਗਰੀ ਜੋ਼ਨਲ ਸਕੱਤਰ ਨੇ ਦੱਸਿਆ ਕਿ ਜੋ਼ਨ ਅਧੀਨ ਮਾਲੇਰਕੋਟਲਾ, ਸੰਦੌੜ, ਬਰੜਵਾਲ -ਧੂਰੀ, ਮਸਤੂਆਣਾ ਸਾਹਿਬ ਦੇ ਵੱਖ ਕਾਲਜ ਅਤੇ ਸਰਕਾਰੀ ਰਣਬੀਰ ਕਾਲਜ ਵਿੱਚ ਪੀ੍ਖਿਆ ਕੇਂਦਰ ਬਣਾਏ ਗਏ ਹਨ। ਇਸ ਮੀਟਿੰਗ ਵਿੱਚ ਸ਼ਿਵਰਾਜ ਸਿੰਘ ਸਟੇਟ ਸਕੱਤਰ ਪੰਜਾਬ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਜ਼ੋਨਲ ਦਫ਼ਤਰ ਦੀ ਬਣ ਰਹੀ ਬਿਲਡਿੰਗ ਦਾ ਮੁਆਇਨਾ ਕੀਤਾ। ਸ੍ ਕੁਲਵੰਤ ਸਿੰਘ ਨਾਗਰੀ ਜੋ਼ਨ ਸਕੱਤਰ ਨੇ ਸਵਾਗਤੀ ਸ਼ਬਦ ਕਹੇ। ਇਸ ਮੀਟਿੰਗ ਵਿੱਚ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਗੁਰਜੰਟ ਸਿੰਘ ਰਾਹੀ ਜ਼ੋਨਲ ਪ੍ਰਧਾਨ, ਗੁਰਮੇਲ ਸਿੰਘ ਵਿੱਤ ਸਕੱਤਰ, ਹਰਵਿੰਦਰ ਕੌਰ ਸਕੱਤਰ ਜ਼ੋਨਲ ਇਸਤਰੀ ਕੌਂਸਲ ਤੋਂ ਬਿਨਾਂ ਹਰਪ੍ਰੀਤ ਸਿੰਘ ਅਧਿਆਪਕ ਛਾਜਲੀ ਸਕੂਲ , ਹਰਭਜਨ ਸਿੰਘ ਭੱਟੀ ਸਲਾਹਕਾਰ, ਹਰਵਿੰਦਰ ਸਿੰਘ ਪੱਪੂ ਸਹਿਯੋਗੀ ਅਤੇ ਅਮਨਦੀਪ ਕੌਰ ਸੰਗਰੂਰ ਇਸਤਰੀ ਕੌਂਸਲ ਨੇ ਭਾਗ ਲਿਆ। ਸ਼ਿਵਰਾਜ ਸਿੰਘ ਨੇ ਜ਼ੋਨਲ ਦਫ਼ਤਰ ਦੀ ਬਣ ਰਹੀ ਬਿਲਡਿੰਗ ਤੇ ਪ੍ਰਸੰਨਤਾ ਜਾਹਿਰ ਕੀਤੀ ਉਪਰੰਤ ਖੁੱਲੀਆਂ ਵਿਚਾਰਾਂ ਕਰਦਿਆਂ ਸੇਵਾ ਕਾਰਜਾਂ ਤੇ ਜਥੇਬੰਦਕ ਢਾਂਚੇ ਲਈ ਸਮੂਹ ਮੈਂਬਰਾਂ ਨੂੰ ਪੇ੍ਰਨਾਵਾਂ ਦੇ ਕੇ ਜ਼ੋਨਲ ਸਰਗਰਮੀਆਂ ਲਈ ਕਾਰਜਸ਼ੀਲ ਹੋਣ ਲਈ ਉਤਸ਼ਾਹਿਤ ਕੀਤਾ। ਸਮੂਹ ਮੈਂਬਰਾਂ ਨੇ ਵਿਚਾਰ ਚਰਚਾ ਕੀਤੀ ਅਤੇ ਸਟੇਟ ਸਕੱਤਰ ਸਾਹਿਬ ਵੱਲੋਂ ਦਿੱਤੇ ਦਿਸਾ਼-ਅਨੁਸਾਰ ਕਾਰਜ ਕਰਨ ਦੀ ਸਹਿਮਤੀ ਦਿੱਤੀ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਵਰੇ ਦੀ ਰੌਸ਼ਨੀ ਵਿੱਚ ਵਿਚਾਰ ਪ੍ਗਟਾਏ ਅਤੇ ਧੰਨਵਾਦੀ ਸ਼ਬਦ ਕਹੇ। ਜ਼ੋਨਲ ਕੌਂਸਲ ਵੱਲੋਂ ਸਟੇਟ ਸਕੱਤਰ ਸਾਹਿਬ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।