ਮੋਰਿੰਡਾ 11 ਫਰਵਰੀ ( ਭਟੋਆ )
ਏਂਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਦਾਦੇ-ਦਾਦੀਆਂ, ਨਾਨੇ-ਨਾਨੀਆਂ ਦੀ ਅੱਜ ਦੇ ਸਮੇਂ ਵਿਚ ਮਹਤੱਤਾ ਨੂੰ ਦਰਸਾਉਣ ਲਈ ਕਿੰਡਗਾਰਟਨ ਦੇ ਵਿਦਿਆਰੀਆਂ ਵੱਲੋਂ ਗਰੈਂਡ ਪੇਰੈਂਟਸ ਡੇ ਮਨਾਇਆ ਗਿਆ । ਜਿਸ ਵਿੱਚ ਬੱਚਿਆਂ ਦੀ ਹੋਂਸਲਾ ਅਫਜਾਈ ਲਈ ਸਕੂਲ ਦੇ ਚੇਅਰਮੈਨ ਸ੍ਰੀ ਮਾਨ ਯੂ. ਐਸ. ਢਿੱਲੋਂ ਅਤੇ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਅਮਨਦੀਪ ਕੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਦੀਪਿਕਾ ਸ਼ਰਮਾਂ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਤਿਗੁਰ ਨਾਨਕ ਪ੍ਰਗਟਿਆ ਸ਼ਬਦ ਨਾਲ ਹੋਈ।ਸ਼ਬਦ ਗਾਇਨ ਤੋਂ ਬਾਅਦ ਨਰਸਰੀ ਦੇ ਬੱਚਿਆਂ ਵੱਲੋਂ ਵੈੱਲਕਮ ਗੀਤ ਗਾ ਕੇ ਸਾਰਿਆਂ ਦਾ ਸਵਾਗਤ ਕੀਤਾ ਗਿਆ। ਨਰਸਰੀ ਦੇ ਬੱਚਿਆਂ ਵੱਲੋਂ ਦਾਦਾ ਜੀ ਕੀ ਮੁਛੱਗੀਤ ਉੱਤੇ ਡਾਂਸ ਅਤੇ ਦਾਦੇ ਦਾਦੀਆਂ ਅਤੇ ਨਾਨੇ-ਨਾਨੀਆਂ ਲਈ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਨੂੰ ਆਪਣੇ ਦਾਦੇ- ਦਾਦੀਆਂ ਅਤੇ ਨਾਨੇ –ਨਾਨੀਆਂ ਨਾਲ ਜੋੜਨਾ ਸੀ। ਜਿਨ੍ਹਾਂ ਬੱਚਿਆਂ ਦੇ ਦਾਦੇ - ਦਾਦੀਆਂ ਤੇ ਨਾਨੇ-ਨਾਨੀਆਂ ਉਨ੍ਹਾਂ ਤੋਂ ਦੂਰ ਰਹਿੰਦੇ ਸਨ ਉਨ੍ਹਾਂ ਨੂੰ ਵੀ ਮਿਲਾਉਣ ਦਾ ਇਹ ਇੱਕ ਮੌਕਾ ਵੀ ਸੀ। ਦਾਦੇ - ਦਾਦੀਆਂ ਅਤੇ ਨਾਨੇ-ਨਾਨੀਆਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਚੁਟਕਲੇ ਵੀ ਪੇਸ਼ ਕੀਤੇ ਗਏ ।ਬਜ਼ੁਰਗਾਂ ਨੂੰ ਮਿਊਜ਼ੀਕਲ ਚੇਅਰ ਵੀ ਖਿਡਾਈ ਗਈ ਅਤੇ ਜਿੱਤਣ ਵਾਲੇ ਬਜ਼ੁਰਗਾਂ ਨੂੰ ਇਨਾਮ ਵੀ ਦਿੱਤੇ ਗਏ। ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਲਈ ਖਾਣ- ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਐੱਲ. ਕੇ. ਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਾਦਾ ਜੀ, ਕੀ ਛੜੀ ਅਤੇ ਦਾਦੀ ਮਾਂ ਗੀਤ ਉੱਤੇ ਡਾਂਸ ਪੇਸ਼ ਕਰਕੇ ਉਨ੍ਹਾਂ ਦਾ ਮਨੋਰੰਜਨ ਕੀਤਾ ਗਿਆ। ਯੂ. ਕੇ.ਜੀ. ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਸਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।
ਸਕੂਲ ਦੇ ਚੇਅਰਮੈਨ ਸ੍ਰੀ ਮਾਨ ਯੂ. ਐੱਸ. ਢਿੱਲੋਂ ਨੇ ਵੀ ਸਾਰੇ ਗਰੈਂਡ ਪੇਰੈਂਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੇ ਗਰੈਂਡ ਪੇਰੈਂਟਸ ਨਾਲ ਜੋੜਨ ਦਾ ਇਹ ਇਕ ਸੁਨਹਿਰੀ ਮੌਕਾ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਪ੍ਬੰਧਕ ਅਜਿਹੇ ਉਪਰਾਲੇ ਜਾਰੀ ਰੱਖਣਗੇ।
ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਦੀਪਿਕਾ ਸ਼ਰਮਾ ਨੇ ਆਏ ਹੋਏ ਸਾਰੇ ਗਰੈਂਡ ਪੇਰੈਂਟਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੌਰਾਨ ਸਕੂਲ ਪ੍ਬੰਧਕਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਦਾਦੇ- ਦਾਦੀਆਂ ਅਤੇ ਨਾਨੇ - ਨਾਨੀਆਂ ਨਾਲ ਜੋੜਨ ਦਾ ਅਤੇ ਉਹਨਾਂ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਹੈ। ਅਖੀਰ ਵਿਚ ਪ੍ਰਿੰਸੀਪਲ ਸ੍ਰੀ ਮਤੀ ਦੀਪਿਕਾ ਸ਼ਰਮਾਂ ਨੇ ਸਮੁੱਚੀ ਮੈਨੇਜਮੈਂਟ ਕਮੇਟੀ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦਾ ਇਹ ਸਮਾਰੋਹ ਯਾਦਗਾਰੀ ਹੋ ਨਿਬੜਿਆ।