ਮੁਕਾਬਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੀ ਕਿਤਾਬ “ਐਗਜ਼ਾਮ ਵਾਰੀਅਰ” ਦੇ ਨੁਕਤਿਆਂ ਨੂੰ ਦਰਸਾਇਆ
ਦਲਜੀਤ ਕੌਰ
ਸੰਗਰੂਰ, 24 ਜਨਵਰੀ, 2023: ਕੇਂਦਰੀ ਵਿਦਿਆਲਿਆ ਉਭਾਵਾਲ ਵਿਖੇ ਪ੍ਰਿੰਸੀਪਲ ਅੰਜਨਾ ਗੰਗਵਾਰ ਦੀ ਅਗਵਾਈ ਹੇਠ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲਿਖੀ ਕਿਤਾਬ “ਐਗਜ਼ਾਮ ਵਾਰੀਅਰ” ਦੇ ਨੁਕਤਿਆਂ ਨੂੰ ਦਰਸਾਇਆ ਗਿਆ। ਮੁਕਾਬਲੇ ਵਿੱਚ 17 ਸਕੂਲਾਂ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀਆਂ ਹਦਾਇਤਾਂ ਉਤੇ ਕਰਵਾਏ ਗਏ ਮੁਕਾਬਲੇ ਦੇ ਸਰਵੋਤਮ ਵਿਦਿਆਰਥੀਆਂ ਪ੍ਰਨੀਤ ਕੌਰ ਸਪਰਿੰਗ ਡੇਲ ਪਬਲਿਕ ਸਕੂਲ, ਤਮੰਨਾ ਫਾਰਚਿਊਨ ਕਾਨਵੈਂਟ ਸਕੂਲ, ਪ੍ਰਿਯਾਂਸ਼ੂ ਕੁਮਾਰ ਬਚਪਨ ਸਕੂਲ, ਕਰਮਨ ਪ੍ਰੀਤ ਕੇਂਦਰੀ ਵਿਦਿਆਲਿਆ ਉੱਭਾਵਾਲ, ਹਰਸ਼ਿਤਾ ਗਰੋਵਰ ਬਚਪਨ ਸਕੂਲ ਨੂੰ ਜਿਊਰੀ ਮੈਂਬਰਾਂ ਮਨਜੀਤ ਸਿੰਘ, ਅਭਿਜੀਤ ਸਿੰਘ ਅਤੇ ਅਨੀਤਾ ਗਰੋਵਰ ਵੱਲੋਂ ਕਿਤਾਬਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਾਰੇ ਭਾਗੀਦਾਰਾਂ ਨੂੰ "ਪ੍ਰੀਖਿਆ ਵਾਰੀਅਰ" ਕਿਤਾਬ ਦਿੱਤੀ ਗਈ। ਮੁਕਾਬਲੇ ਦੇ ਸੰਚਾਲਨ ਵਿੱਚ ਰਾਜਕੁਮਾਰ ਸ਼ਰਮਾ, ਵਿਕਾਸ ਗੁਪਤਾ, ਮਨੀਸ਼ਾ ਸਾਂਗਵਾਨ, ਮੋਨੀਸ਼ਾ ਮਲਹੋਤਰਾ ਦਾ ਵਿਸ਼ੇਸ਼ ਯੋਗਦਾਨ ਰਿਹਾ।