ਮਾਨਸਾ: 24 ਜਨਵਰੀ,ਦੇਸ਼ ਕਲਿੱਕ ਬਿਓਰੋ
ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਦੀ ਅਗਵਾਈ ਵਿੱਚ ਡੈਮੋਕਰੈਟਿਕ ਟੀਚਰਜ਼ ਫ਼ਰੰਟ ਮਾਨਸਾ ਵੱਲੋਂ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ।
ਇਸ ਮੌਕੇ ਡੀਟੀਐਫ ਮਾਨਸਾ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਸਰਕਾਰ ਤੋ ਮੰਗ ਕੀਤੀ ਕਿ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਪੇਂਡੂ ਭੱਤੇ, ਬਾਰਡਰ ਭੱਤੇ, ਸਾਇੰਸ ਪ੍ਰੈਕਟੀਕਲ ਭੱਤੇ ਸਮੇਤ ਬੰਦ ਕੀਤੇ 37 ਕਿਸਮ ਦੇ ਭੱਤੇ ਬਹਾਲ ਕੀਤੇ ਜਾਣ, ਏ.ਸੀ.ਪੀ. ਸਕੀਮ 3-7-11-15 ਲਾਗੂ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦੇ ਹੋਏ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦਿੱਤਾ ਜਾਵੇ, 180 ਈ.ਟੀ.ਟੀ. ਅਧਿਆਪਕਾਂ 'ਤੇ ਜਬਰੀ 7ਵਾਂ ਕੇਂਦਰੀ ਪੇਅ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਸਿੱਧੀ ਭਰਤੀ ਰਾਹੀਂ ਐੱਚ.ਟੀ., ਸੀ.ਐੱਚ.ਟੀ., ਮੁੱਖ ਅਧਿਆਪਕ ਤੇ ਪ੍ਰਿੰਸੀਪਲਜ਼ ਦਾ ਪਰਖ ਕਾਲ ਇੱਕ ਸਾਲ ਕੀਤਾ ਜਾਵੇ, 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਜਨਰਲਾਈਜ਼ ਕਰਦੇ ਹੋਏ 113% ਦੀ ਬਜਾਏ 119% ਦੇ ਹਿਸਾਬ ਨਾਲ ਡੀ.ਏ. ਦਾ ਬਕਾਇਆ ਦਿੱਤਾ ਜਾਵੇ ਅਤੇ ਇਸ ਅਨੁਸਾਰ ਹੀ ਤਨਖਾਹ ਫਿਕਸ ਕੀਤੀ ਜਾਵੇ।
ਡੀਟੀਐਫ ਦੇ ਜਿਲਾ ਸਕੱਤਰ ਹਰਜਿੰਦਰ ਅਨੂਪਗੜ ਨੇ ਦੱਸਿਆ ਕਿ ਲੰਬੇ ਸਮੇਂ ਤੋ ਲਟਕਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਜਿਵੇਂ ਕਿ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਵੇ, ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਮਰਜ ਕੀਤਾ ਜਾਵੇ, ਐਨ.ਐੱਸ.ਕਿਊ.ਐੱਫ. ਅਧਿਆਪਕਾਂ ਨੂੰ ਵੀ ਵਿਭਾਗ ਵਿੱਚ ਪੱਕਾ ਕੀਤਾ ਜਾਵੇ।
ਹਰਫੂਲ ਸਿੰਘ ਬਲਾਕ ਪ੍ਰਧਾਨ ਬਰੇਟਾ ਨੇ ਮੰਗ ਕੀਤੀ ਕਿਈ.ਟੀ.ਟੀ., ਸੀ.ਐਂਡ.ਵੀ. ਕਾਡਰ ਤੇ ਨਾਨ-ਟੀਚਿੰਗ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਨੂੰ ਤੇਜ ਕਰਕੇ ਜਲਦ ਤਰੱਕੀਆਂ ਕੀਤੀਆਂ ਜਾਣ। ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀ ਦੀਆਂ ਲਿਸਟਾਂ ਜਲਦ ਜਾਰੀ ਕੀਤੀਆਂ ਜਾਣ। ਕਾਮਰਸ ਅਤੇ ਸਾਇੰਸ ਦੇ ਵਿਸ਼ਿਆਂ ਸਮੇਤ ਸਕੂਲਾਂ ਵਿੱਚ ਬਣਦੀਆਂ ਹਰ ਕਿਸਮ ਦੀਆਂ ਪੋਸਟਾਂ ਮੰਨਜੂਰ ਕਰਕੇ ਭਰੀਆਂ ਜਾਣ। ਮੁੱਖ ਅਧਿਆਪਕ ਤੇ ਪ੍ਰਿੰਸੀਪਲਜ਼ ਦੀਆਂ ਆਸਾਮੀਆਂ ਵੀ ਤਰੱਕੀ ਰਾਹੀਂ ਜਲਦ ਭਰੀਆਂ ਜਾਣ। 2018 ਤੋਂ ਬਾਅਦ ਪਦ-ਉੱਨਤ ਹੋਣ ਵਾਲੇ ਸਾਰੇ ਅਧਿਆਪਕਾਂ 'ਤੇ ਵਿਸ਼ੇ ਦਾ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਕੀਤੀ ਸ਼ਰਤ ਹਟਾਈ ਜਾਵੇ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਗੁਰਪ੍ਰੀਤ ਪਸ਼ੌਰੀਆ, ਪਰਵਿੰਦਰ ਸਿੰਘ ਉੱਭਾਵਾਲ ਤੇ ਯਾਦਵਿੰਦਰ ਪਾਲ ਧੂਰੀ ਉੱਪਰ ਦਰਜ ਝੂਠੇ ਕੇਸਾਂ ਅਤੇ ਜਾਰੀ ਕੀਤੀਆਂ ਨਿਰ-ਆਧਾਰ ਦੋਸ਼ ਰੱਦ ਕੀਤੇ ਜਾਣ। ਅਧਿਆਪਕ ਆਗੂ ਦੀਦਾਰ ਸਿੰਘ ਮੁੱਦਕੀ ਦੇ ਪਰਖ-ਕਾਲ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ।
ਨਵਜੋਸ਼ ਸਪੋਲੀਆ ,ਦਮਨਜੀਤ ਮਾਨਸਾ ਅਤੇ ਬਲਕਾਰ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਕੇਂਦਰੀਕਰਨ, ਨਿੱਜੀਕਰਨ ਭਗਵਾਂਕਰਨ ਤੇ ਕਾਰਪੋਰੇਟੀਕਰਨ ਦੇ ਏਜੰਡੇ ਨੂੰ ਲਾਗੂ ਕਰਨ ਵਾਲੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾ ਕੇ ਤੁਰੰਤ ਰੱਦ ਕੀਤੀ ਜਾਵੇ। ਅਧਿਆਪਕ ਆਗੂਆਂ ਗੁਰਤੇਜ ਉੱਭਾ, ਰਾਜਵਿੰਦਰ ਬੈਹਣੀਵਾਲ,ਗੁਰਜੀਤ ਸੇਖੋ ਨੇ ਬਦਲੀ ਪਾਲਿਸੀ ਅਧੀਨ ਨਵੇਂ ਵਿਆਹੇ ਜੋਡ਼ਿਆਂ, ਫੌਜੀ, ਫੌਜੀ-ਆਸ਼ਰਿਤ, ਬਿਮਾਰ ਪਤੀ, ਪਤਨੀ ਜਾਂ ਬੱਚੇ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣ, ਨਵ ਵਿਆਹੁਤਾ ਲਈ 5 ਨੰਬਰ ਦਿੱਤੇ ਜਾਣ। ਆਪਸੀ-ਬਦਲੀ (Mutual Transfer) ਨੂੰ ਵਿਸ਼ੇਸ਼ ਛੋਟ ਦੇਣ ਦੀ ਮੰਗ ਕੀਤੀ। ਜਸਵਿੰਦਰ ਸਿੰਘ ਹਾਕਮਵਾਲਾ,ਹਰਭਜਨ ਸਿੰਘ, ਮਨਜੀਤ ਅਕਲੀਆ ਨੇ ਮੰਗ ਕੀਤੀ ਕਿ ਸਰੀਰਕ ਸਿੱਖਿਆ ਨੂੰ ਲਾਜਮੀ ਵਿਸ਼ਾ ਬਣਾਇਆ ਜਾਵੇ। ਸਕੂਲਾਂ ਵਿਚ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਮੰਨਦੇ ਹੋਏ ਹਰ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਅਸਾਮੀਆਂ ਦਿੱਤੀਆਂ ਜਾਣ। ਖੇਡਾਂ ਸਬੰਧੀ ਪ੍ਰਾਇਮਰੀ ਸਕੂਲਾਂ ਲਈ ਵਿਸ਼ੇਸ਼ ਫੰਡ ਦੀ ਜਾਰੀ ਕੀਤੇ ਜਾਣ। ਨਵਜੋਸ਼ ਸਪੋਲੀਆ,ਗੁਰਪ੍ਰੀਤ ਭੀਖੀ,ਜਰਨੈਲ ਬੋਹਾ ਨੇ ਠੇਕਾ-ਆਧਾਰਿਤ ਅਧਿਆਪਕਾਂ ਨੂੰ ਠੇਕਾ-ਕਾਲ ਦੌਰਾਨ ਕੀਤੀ ਸੇਵਾ ਦੇ ਬਦਲੇ ਵਿੱਚ ਬਣਦੀਆਂ ਛੁੱਟੀਆਂ ਦੇ ਲਾਭ ਦਿੱਤੇ ਜਾਣ। ਵੱਖ-ਵੱਖ ਕਾਡਰਾਂ 2392, 3704 ਸਮੇਤ ਸਾਰੇ ਸੰਬੰਧਤ ਕਾਡਰਾਂ ਦੇ ਡਾਇਰੈਕਟੋਰੇਟ ਜੁਆਇੰਨਗ ਦੇ ਪੈਡਿੰਗ ਬਕਾਏ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਓਪਨ ਡਿਸਟੈਂਸ ਲਰਨਿੰਗ ਅਧੀਨ ਪਾਸ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਅਧਿਆਪਕ ਆਗੂਆਂ ਕੁਲਦੀਪ ਅੱਕਾਂਵਾਲੀ, ਮੱਘਰ ਹਾਕਮਵਾਲਾ, ਰਜਿੰਦਰ ਸਿੰਘ ਨੇ ਆਨਲਾਈਨ ਸਿੱਖਿਆ ਪ੍ਰਣਾਲੀ ਅਤੇ ਇਸ ਤਹਿਤ ਲਏ ਜਾਣ ਵਾਲੇ ਟੈਸਟ ਬੰਦ ਕੀਤੇ ਜਾਣ,ਖਾਨ ਅਕੈਡਮੀ, ਰੀਡ-ਟੂ-ਮੀਟ ਤੇ ਇੰਗਲਿਸ਼ ਬੂਸਟਰ ਕਲੱਬ ਬੰਦ ਕੀਤੇ ਜਾਣ। ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਬੋਰਡ ਪ੍ਰੀਖਿਆ-ਫੀਸਾਂ ਤੇ ਸਰਟੀਫਿਕੇਟ-ਫੀਸਾਂ ਤੋਂ ਛੋਟ ਦਿੱਤੀ ਜਾਵੇ। ਅਧਿਆਪਕਾਂ ਤੋਂ ਲਏ ਜਾਂਦੇ ਗ਼ੈਰ ਵਿੱਦਿਅਕ ਕੰਮ ਅਤੇ ਹੋਰ ਵਾਧੂ ਡਿਊਟੀਆਂ ਲੈਣੀਆਂ ਵੀ ਤੁਰੰਤ ਬੰਦ ਕੀਤੀਆਂ ਜਾਣ। ਇਸ ਮੌਕੇ ਹੋਰਨਾਂ ਤੋ ਇਲਾਵਾ ਹੰਸਾ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।