ਮੋਰਿੰਡਾ 23ਜਨਵਰੀ( ਭਟੋਆ)
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ , ਦੁੱਮਣਾ ਵਿਖੇ ਐਨ ਆਰ ਆਈ, ਦਾਨੀ ਸਰਦਾਰ ਗੁਰਜੀਤ ਸਿੰਘ ਵੱਲੋਂ ਬੱਚਿਆਂ ਨੂੰ ਕੋਟੀਆਂ ਭੇਂਟ ਕੀਤੀਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਪਿੰਡ ਦੁੱਮਣਾ ਦੇ ਐਨ ਆਰ ਆਈ ਗੁਰਜੀਤ ਸਿੰਘ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਤੇ ਉਨਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਅਤੇ ਆਂਗਣਵਾੜੀ ਦੇ ਬੱਚਿਆਂ ਨੂੰ ਕੋਟੀਆਂ ਦੀ ਵੰਡ ਕੀਤੀ ਗਈ। ਜਿਕਰਯੋਗ ਹੈ ਕਿ ਐਨ ਆਰ ਆਈ ਗੁਰਜੀਤ ਸਿੰਘ ਜੋ ਕਿ ਆਸਟ੍ਰੇਲੀਆ ਵਿੱਚ ਰਹਿੰਦੇ ਹਨ ,ਵੱਲੋਂ ਪਹਿਲਾਂ ਵੀ ਸਕੂਲ ਨੂੰ ਪੇਂਟ ਕਰਵਾਉਣ ਲਈ ਵਿੱਤੀ ਸਹਾਇਤਾ ਕੀਤੀ ਹੈ। ਇਸ ਮੌਕੇ ਤੇ ਸਕੂਲ ਦੀਆਂ ਅਧਿਆਪਕਾਂਵਾਂ ਮੈਡਮ ਰੁਚਿਕਾ ਫੁਟੇਲਾ, ਮਨਮੀਤ ਕੌਰ ,ਰਵਨੀਤ ਕੌਰ, ਆਂਗਣਵਾੜੀ ਵਰਕਰ ਭੁਪਿੰਦਰ ਕੌਰ ਤੇ ਸੰਤੋਸ਼ ਰਾਣੀ ਵੱਲੋਂ ਦਾਨੀ ਪਰਵਾਸੀ ਦਾ ਧੰਨਵਾਦ ਕੀਤਾ ਗਿਆ।