ਮੋਹਾਲੀ: 19 ਜਨਵਰੀ, ਦੇਸ਼ ਕਲਿੱਕ ਬਿਓਰੋ
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਸ.ਏ.ਐਸ. ਨਗਰ ਵਲੋਂ ਇਨੋਵੇਟਿਵ ਮਿਸ਼ਨ ਪੰਜਾਬ ਨਾਲ ਮਿਲ ਕੇ ਮਿਤੀ 19 ਜਨਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ 3ਬੀ1, ਐਸ.ਏ.ਐਸ. ਨਗਰ ਵਿਖੇ "ਸਟਾਰਟਅੱਪ ਵਰਕਸ਼ਾਪ" ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਸੀ.ਈ.ਓ. ਸ੍ਰੀਮਤੀ ਸੁਖਅਮਨ ਬਾਠ ਅਤੇ ਮਿਸ ਨਬੀਹਾ, ਕੈਰੀਅਰ ਕਾਊਂਸਲਰ ਵਲੋਂ ਇਨੋਵੇਸ਼ਨ ਮਿਸ਼ਨ ਪੰਜਾਬ ਦੀ ਆਈ ਹੋਈ ਟੀਮ ਨਾਲ ਮਿਲ ਕੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਇਸ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਨੋਵੇਸ਼ਨ ਮਿਸ਼ਨ, ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਉੱਦਮਤਾ ਦੇ ਖੇਤਰ ਵਿੱਚ ਵਧੀਆ ਵਿਚਾਰ ਪੇਸ਼ ਕਰਨ ਲਈ ਉਤਸ਼ਾਹਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਵਧੀਆ ਆਈਡੀਆ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੋਤਸ਼ਾਹਨ ਵਜੋਂ ਗੁੱਡੀ ਬੈਗ ਦਿੱਤੇ ਗਏ।
ਇਸ ਮੌਕੇ ਵਿਦਿਆਰਥੀਆਂ ਨੂੰ "ਵੱਟ ਐਨ ਆਈਡੀਆ-ਏ ਸਟਾਰਟਅੱਪ ਚੈਲੇਂਜ" ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਭਿਸ਼ੇਕ ਪੁਰੋਹਿਤ ਇਨੋਵੇਸ਼ਨ ਪੰਜਾਬ ਨੇ ਦੱਸਿਆ ਕਿ ਉਭਰਦੇ ਉੱਦਮੀ ਉਕਤ ਚੈਲੇਂਜ ਲਈ ਅਰਜ਼ੀਆਂ ਪੇਸ਼ ਕਰਨ ਉਪਰੰਤ ਸ਼ਾਰਟ ਲਿਸਟ ਹੋਣ ਤੇ ਜਿਊਰੀ ਦੇ ਸਾਹਮਣੇ ਆਪਣੇ ਪ੍ਰਾਜੈਕਟ ਪੇਸ਼ ਕਰਨਗੇ ਜਿਸ ਵਿੱਚ ਸਿੱਖਿਆ ਸ਼ਾਸਤਰੀ, ਵੱਡੇ ਉਦਯੋਗਪਤੀਅਤੇ ਸਫਲ ਉੱਦਮੀ ਸ਼ਾਮਲ ਹਨ।
ਉਨ੍ਹਾਂ ਕਿਹਾ ਦੋ ਸ਼੍ਰੇਣੀਆਂ (ਵਿਦਿਆਰਥੀ ਅਤੇ ਖੁੱਲੀ ਸ਼੍ਰੇਣੀ) ਅਧੀਨ 14 ਸੈਕਟਰਾਂ ਵਿੱਚ ਜਿਲ੍ਹੇ ਦੇ ਪ੍ਰਾਰਥੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਚਾਹਵਾਨ ਪ੍ਰਾਰਥੀ ਆਪਣੀ ਅਰਜੀਆਂ https://forms.gle/3MGaBY3kxXvgATFN7 ਤੇ ਸਬਮਿਟ ਕਰ ਸਕਦੇ ਹਨ।
ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ, ਜਿਊਰੀ ਵਲੋਂ 20 ਬਿਨੈਕਾਰਾਂ ਦੀ ਚੋਣ ਕੀਤੀ ਜਾਵੇਗੀ ਜੋ ਆਪਣੀਆਂ ਸ਼੍ਰੇਣੀਆਂ ਵਿੱਚ ਮੁਕਾਬਲਾ ਕਰਨਗੇ ਅਤੇ ਦੋ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਚੋਟੀ ਦੇ ਤਿੰਨ ਨੂੰ ਪਹਿਲਾ(31,000/-ਰੁਪਏ) , ਦੂਜਾ (21,000/-ਰੁਪਏ), ਤੀਜਾ (11,000/-ਰੁਪਏ)ਕੈਸ਼ ਇਨਾਮ ਅਤੇ ਪ੍ਰੋਤਸਾਹਨ ਇਨਾਮ ਦਿੱਤੇ ਜਾਣਗੇ। ।
ਉਕਤ ਪ੍ਰੋਗਰਾਮ ਵਿੱਚ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸਟਾਫ, ਸ੍ਰੀ ਅਭਿਸ਼ੇਕ ਪੁਰੋਹਿਤ ਇਨੋਵੇਸ਼ਨ ਪੰਜਾਬ ਅਤੇ ਉਨ੍ਹਾਂ ਦੇ ਸਟਾਫ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਸ੍ਰੀ ਸਤਿੰਦਰਜੀਤ ਸਿੰਘ ਸ਼ਾਮਿਲ