ਦਲਜੀਤ ਕੌਰ
ਸੰਗਰੂਰ, 19 ਜਨਵਰੀ, 2023: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਵਾਨ, ਜ਼ਿਲ੍ਹਾ ਸੰਗਰੂਰ ਦੇ ਪ੍ਰਿੰਸੀਪਲ ਸ੍ਰ. ਯਾਦਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਰਿਟੇਲ ਵਿਸ਼ੇ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਗਿਆ। ਜਿਸ ਵਿੱਚ ਵਰਿੰਦਰ ਸਿੰਘ (ਵੋਕੇਸ਼ਨਲ ਟੀਚਰ/ਟ੍ਰਨੇਰ ਰਿਟੇਲ), ਸੁਬੋਧ ਕੁਮਾਰ, ਜਸਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮ ਵਰਕ ਅਧੀਨ ਰਿਟੇਲ ਵਿਸ਼ੇ ਦੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਈਲਾਂਟੇ ਮਾਲ ਚੰਡੀਗੜ੍ਹ (ELANTE MALL CHANDIGARH) ਵਿੱਚ ਵਿਜ਼ਿਟ ਕਰਵਾਈ ਗਈ। ਜਿੱਥੇ ਸਕਿਊਰਟੀ ਸੁਪਰਵਾਈਜ਼ਰ ਮੂਨੀਸ਼ ਜੀ ਨੇ ਵਿਦਿਆਰਥੀਆਂ ਨੂੰ ਸਿਕੀਓਰਟੀ ਸਿਸਟਮ ਵਾਰੇ ਦੱਸਿਆ ਅਤੇ ਵਿਦਿਆਰਥੀਆਂ ਨਾਲ ਜਾ ਕੇ ਮੌਲ ਵਾਰੇ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਵੀ ਮੌਲ ਵਿੱਚ ਜਾ ਕੇ ਭਰਪੂਰ ਆਨੰਦ ਲਿਆ। ਬਹੁਤ ਸਾਰੇ ਵਿਦਿਆਰਥੀ ਤਾਂ ਪਹਿਲੀ ਵਾਰ ਅਜਿਹੇ ਮੌਲ ਵਿੱਚ ਗਏ ਸਨ। ਮੌਲ ਵਿੱਚ ਸਟਾਫ ਨੇ ਵਿਦਿਆਰਥੀਆਂ ਨਾਲ ਪੂਰੀ ਤਰਾਂ ਸਹਿਯੋਗ ਕੀਤਾ। ਸਟੋਰ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਮੌਲ ਵਿੱਚ ਫੋਟੋਆਂ ਖਿੱਚੀਆਂ, ਗੇਮਾਂ ਖੇਡੀਆਂ ਅਤੇ ਸਵਾਦੀ ਖਾਣਾ ਖਾਧਾ। ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਦੀ ਉਮੀਦ ਹੈ ਜਿਸ ਨਾਲ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣਗੇ।