ਮੋਰਿੰਡਾ 17 ਜਨਵਰੀ ( ਭਟੋਆ )
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਦੀ ਪ੍ਰਿੰਸੀਪਲ ਮੋਨਿਕਾ ਭੂਟਾਨੀ ਦੀ ਅਗਵਾਈ ਵਿੱਚ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਅੰਗਰੇਜ਼ੀ ਵਿਸ਼ੇ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸੁਰਿੰਦਰ ਕੁਮਾਰ ਘਈ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਭਾਸ਼ਣ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਬੱਲਾਂ ਕਲਾਂ ਦੀ ਵਿਦਿਆਰਥਣ ਨਵਜੋਤ ਕੌਰ ਨੇ ਪਹਿਲਾ ਸੁਖਮਨਜੀਤ ਕੌਰ ਧਨੌਰੀ ਨੇ ਦੂਜਾ, ਹਰਦੀਪ ਕੌਰ ਮੜੌਲੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਹਾਈ ਸਕੂਲ ਮੁਕਾਬਲੇ ਵਿੱਚ ਮਹਿਕਪ੍ਰੀਤ ਕੌਰ ਚਤਾਮਲੀ ਨੇ ਪਹਿਲਾ , ਕਮਲਜੀਤ ਕੌਰ ਧਨੌਰੀ ਨੇ ਦੂਜਾ ਅਤੇ ਸੁਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਹੈ। ਸੀਨੀਅਰ ਸੈਕੰਡਰੀ ਵਿੰਗ ਵਿੱਚੋਂ ਹਰਜਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ ਨੇ ਪਹਿਲਾ, ਸਿਮਰਨਪ੍ਰੀਤ ਕੌਰ ਸਲੇਮਪੁਰ ਨੇ ਦੂਜਾ ਅਤੇ ਨਵਜੋਤ ਕੌਰ ਢੰਗਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬਲਾਕ ਮੈਂਟਰ ਜਸਬੀਰ ਸਿੰਘ ਨੇ ਸਕੂਲ ਦੀ ਮੁੱਖ ਅਧਿਆਪਕਾ ਕੁਲਵੰਤ ਕੌਰ , ਗੁਰਨਾਮ ਸਿੰਘ ਚਨਾਲੋਂ ਹਰਕਮਲ ਸਿੰਘ ਕੰਗ, ਵਰਿੰਦਰ ਕੌਰ, ਸੁਖਵਿੰਦਰ ਕੌਰ, ਬਬੀਤਾ ਰਾਣੀ, ਸ਼ਾਰਦਾ , ਰਿਤੂ ਬਾਲਾ ਇੰਦਰਜੀਤ ਸਿੰਘ ਦੀ ਟੀਮ ਦਾ ਧੰਨਵਾਦ ਕੀਤਾ। ਜਜਮੇਂਟ ਦੀ ਭੂਮਿਕਾ ਨਵਦੀਪ ਸਿੰਘ ਭਾਟੀਆ, ਪ੍ਰਭਜੋਤ ਕੌਰ, ਜਗਦੇਵ ਸਿੰਘ ਮਾਵੀ, ਸੁਮਨਦੀਪ ਕੌਰ ਸਲੇਮਪੁਰ, ਹਰਭਜਨ ਸਿੰਘ ਰਤਨਗੜ੍ਹ , ਸੁੱਚਾ ਸਿੰਘ ਚਾਹਲ ਆਦਿ ਅਧਾਰਿਤ ਟੀਮਾਂ ਨੇ ਨਿਭਾਈ। ਆਤਮਜੀਤ ਕੌਰ, ਅਤੇ ਉੱਘੇ ਸਾਹਿਤਕਾਰ ਸਤਵਿੰਦਰ ਸਿੰਘ ਮੜੌਲਵੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ। ਇਸ ਮੌਕੇ ਕਰਮਪ੍ਰੀਤ ਕੌਰ, ਸ਼ੀਨੁ, ਮਨਦੀਪ ਕੌਰ , ਬਲਜੀਤ ਕੌਰ, ਜੋਤੀ ਸਾਹੀ, ਪ੍ਰੀਤੀ ਬਾਲਾ, ਅਮਰਜੀਤ ਕੌਰ, ਨਰਿੰਜਨ ਕੌਰ , ਪ੍ਰਭਜੋਤ ਕੌਰ, ਨਵਨੀਤ ਕੌਰ , ਰੁਬਨੀਸ਼ ਕੌਰ, ਸ਼ਮਿੰਦਰ ਸਿੰਘ, ਨਿਸ਼ਾ ਸ਼ਰਮਾ, ਅਸ਼ਵਨੀ ਸ਼ਰਮਾ, ਰਾਜੇਸ਼ ਕੁਮਾਰ, ਦਿਨੇਸ਼ ਕੁਮਾਰ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।