ਮੋਹਾਲੀ: 9 ਜਨਵਰੀ, ਦੇਸ਼ ਕਲਿੱਕ ਬਿਓਰੋ
ਪੰਜਾਬ ਸਿੱਖਿਆ ਵਿਭਾਗ ਅਤੇ ਐੱਸ ਸੀ ਈ ਆਰ ਟੀ ਪੰਜਾਬ ਵੱਲੋਂ ਮਿਤੀ 9 ਜਨਵਰੀ ਤੋਂ 19 ਜਨਵਰੀ ਤੱਕ 9ਵੀਂ ਤੋਂ 12ਵੀਂ ਤੱਕ ਆਨਲਾਈਨ ਪ੍ਰੀਖਿਆ ਲਈ ਸ਼ਡਿਊਲ ਜਾਰੀ ਕੀਤਾ ਗਿਆ ਸੀ ਜਿਸ ਦਾ ਲਿੰਕ ਆਨਲਾਈਨ ਪ੍ਰੋਵਾਈਡ ਕੀਤਾ ਜਾਣਾ ਸੀ, ਪਰ ਸਾਰੇ ਪੰਜਾਬ ਲਈ ਇੱਕ ਲਿੰਕ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਪਰ ਇਹ ਲਿੰਕ ਸਾਰਾ ਦਿਨ ਵਰਕਿੰਗ ਵਿੱਚ ਨਹੀਂ ਸੀ |
ਇਸ ਸੰਬੰਧੀ ਲੈਕਕਰਾਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਇਸ ਬਦ-ਇੰਤਜਾਮੀ ਕਾਰਨ ਪੂਰੇ ਪੰਜਾਬ ਵਿੱਚ ਅਧਿਆਪਕ/ ਲੈਕਕਰਾਰ ਅਤੇ ਵਿਦਿਆਰਥੀਆਂ ਵਿੱਚ ਪ੍ਰੇਸ਼ਾਨੀ ਦਾ ਸਹਮਣਾ ਕਰਨਾ ਪਿਆ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਲਈ ਇਹ ਸਮਾਂ ਦੁਹਰਾਈ ਦਾ ਸਮਾਂ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਪੂਰਾ ਸਿਲੇਬਸ ਦੁਬਾਰਾ ਕਰਵਾਇਆ ਜਾਣਾ ਹੁੰਦਾ ਹੈ ਇਸ ਲਈ ਇਹਨਾਂ ਦਿਨਾਂ ਵਿੱਚ ਕਿਸੇ ਪ੍ਰਕਾਰ ਦੀਆਂ ਪ੍ਰੀਖਿਆਵਾਂ ਲੈਣੀਆਂ ਜਾਇਜ ਨਹੀਂ ਹਨ | ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਪ੍ਰੀਖਿਆ ਲੈਣ ਸੰਬੰਧੀ ਦੁਬਾਰਾ ਵਿਚਾਰਨਾ ਚਾਹੀਦਾ ਹੈ ਕਿਉਂਕਿ ਅਗਲੇ ਮਹੀਨੇ ਪ੍ਰੀ ਬੋਰਡ ਪ੍ਰੀਖਿਆ ਹੋਣੀ ਹੈ ਜਿਸ ਕਾਰਨ ਵਿਦਿਆਰਥੀਆਂ ਦਾ ਕਾਫੀ ਸਮਾਂ ਨਸ਼ਟ ਹੋਵੇਗਾ| ਸੋ ਵਿਦਿਆਰਥੀਆਂ ਦੇ ਹਿੱਤ ਵਿੱਚ ਇਹ ਪ੍ਰੀਖਿਆਵਾਂ ਮੁਅੱਤਲ ਕਰਕੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਸਮਾਂ ਦੇਣਾ ਚਾਹੀਦਾ ਹੈ | ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਸ੍ਰੀ ਅਮਨ ਸ਼ਰਮਾ, ਜਨਰਲ ਸਕੱਤਰ ਸ੍ਰੀ ਬਲਰਾਜ ਸਿੰਘ ਬਾਜਵਾ, ਸਕੱਤਰ ਜਨਰਲ ਸ੍ਰੀ ਰਵਿੰਦਰਪਾਲ ਸਿੰਘ, ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਹੋਰ ਹਾਜਰ ਸਨ|