ਚੰਡੀਗੜ੍ਹ, 29 ਦਸੰਬਰ, ਦੇਸ਼ ਕਲਿੱਕ ਬਿਓਰੋ :
ਦਿਨੋਂ ਦਿਨ ਠੱਗੀ ਦੇ ਨਵੇਂ ਢੰਗ ਵਰਤੇ ਜਾ ਰਹੇ ਹਨ। ਭਾਰਤ ਵਿੱਚ 5 ਜੀ ਸਰਵਿਸ ਸ਼ੁਰੂ ਹੋ ਚੁੱਕੀ ਹੈ, ਠੱਗਾਂ ਨੇ 5ਜੀ ਦੇ ਨਾਂ ਉਤੇ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਹੈ। ਚੁਣੀਦੇ ਸ਼ਹਿਰਾਂ ਵਿੱਚ Jio ਅਤੇ Airtel ਆਪਣੀ ਸਰਵਿਸ ਪ੍ਰੋਵਾਈਡ ਕਰ ਰਹੇ ਹਨ। ਦੋਵੇਂ ਹੀ ਸਰਵਿਸ ਪ੍ਰੋਵਾਈਡਰਜ਼ ਹੌਲੀ ਹੌਲੀ ਆਪਣੀ ਸਰਵਿਸ ਦਾ ਵਿਸਥਾਰ ਕਰ ਰਹੇ ਹਨ। 5ਜੀ ਲਾਂਚ ਹੋਣ ਦੇ ਨਾਲ ਹੀ ਹੁਣ ਠੱਗਾਂ ਨੇ ਨਵਾਂ ਤਰੀਕਾ ਲਭ ਲਿਆ ਹੈ।
ਆ ਰਹੀਆਂ ਖ਼ਬਰਾਂ ਦੀ ਮੰਨੀ ਜਾਵੇ ਤਾਂ ਸਾਈਬਰ ਠੱਗੀ ਕਰਨ ਵਾਲੇ ਹੁਣ 5ਜੀ ਨੈਟਵਰਕ ਦੇ ਨਾ ਉਤੇ ਬੈਂਕ ਅਕਾਊਂਟ ਖਾਲੀ ਕਰ ਰਹੇ ਹਨ। ਖਾਸ ਕਰਕੇ ਵੋਡਾਫੋਨ, ਆਈਡੀਆ ਦੇ ਖਪਤਕਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਕਿਉਂਕਿ ਟੈਲੀਕਾਮ ਨੇ ਅਜੇ ਤੱਕ ਆਪਣੀ 5ਜੀ ਸਰਵਿਸ ਲਾਂਚ ਨਹੀਂ ਕੀਤੀ ਹੈ। ਅਜਿਹੇ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਠੱਗ ਖਪਤਕਾਰ ਨੂੰ ਫਿਸ਼ਿੰਗ ਮੈਸਜ ਭੇਜ ਰਹੇ ਹਨ, ਇਸ ਮੈਸੇਜ ਵਿਚ ਇਕ ਫਿਸ਼ਿੰਗ ਲਿੰਕ ਹੈ, ਮੈਸੇਜ ਵਿੱਚ ਖਪਤਕਾਰ ਨੂੰ ਲਿੰਕ ਉਤੇ ਕਲਿੱਕ ਕਰਨ ਲਈ ਕਿਹਾ ਜਾ ਰਿਹਾ ਹੈ। ਮੈਸੇਜ ਵਿੱਚ ਲਿਖਿਆ ਹੁੰਦਾ ਹੈ, ‘vi 5G ਨੈਟਵਰਕ ਲਾਈਵ ਹੋ ਚੁੱਕਾ ਹੈ, ਹੇਠ ਦਿੱਤੇ ਲਿੰਕ ਉਤੇ ਕਲਿੱਕ ਕਰੇ ਜਾਂ ਫਿਰ ਅਪਗ੍ਰੇਡ ਕਰਨ ਲਈ ਕਾਲ ਕਰੇ। ਰਿਪੋਰਟਾਂ ਮੁਤਾਬਕ ਇਹ ਮੈਸੇਜ ਵਿੱਚ ਦਿੱਤਾ ਗਿਆ ਲਿੰਕ ਪੇਟੀਐਮ ਅਕਾਊਂਟ ਦਾ ਹੈ। ਇਸ ਤਰ੍ਹਾਂ ਮੈਸੇਜ ਉਤੇ ਕਲਿੱਕ ਕਰਕੇ ਖਪਤਕਾਰ ਜਾਲ ਵਿੱਚ ਫਸ ਜਾਂਦਾ ਹੈ।(advt53)