ਹੁਨਰ ਦੇ ਹਿਸਾਬ ਨਾਲ ਬਚਿਆਂ ਤੇ ਮਿਹਨਤ ਕਰਨ ਅਧਿਆਪਕ ਤੇ ਮਾਪੇ-ਡਿਪਟੀ ਕਮਿਸ਼ਨਰ
ਸਰਹੱਦੀ ਇਲਾਕੇ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਛੱਡ ਰਿਹਾ ਆਪਣੀ ਅਨੋਖੀ ਛਾਪ
ਫਾਜ਼ਿਲਕਾ, 24 ਦਸੰਬਰ, ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਿਰਜਿਆ ਗਿਆ ਉਪਰਾਲਾ ਕਾਫੀ ਸਾਰਥਿਕ ਸਿੱਧ ਹੋਇਆ। ਜ਼ਿਲ੍ਹਾ ਫਾਜ਼ਿਲਕਾ ਵਿਚ ਵੀ ਮਾਪੇ-ਅਧਿਆਪਕ ਮਿਲਣੀ ਨੂੰ ਕਾਫੀ ਹੁੰਗਾਰਾ ਮਿਲਿਆ। ਇਸੇ ਕੜੀ ਤਹਿਤ ਜ਼ਿਲੇਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਅਤੇ ਸਰਕਾਰੀ ਸਕੂਲ ਕਰਨੀ ਖੇੜਾ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਪਹੁੰਚ ਕੀਤੀ ਗਈ ਅਤੇ ਬਚਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗਲਬਾਤ ਕੀਤੀ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਵਿਖੇ ਸੰਬੋਧਨ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਦੀ ਦੂਰੀ ਨੂੰ ਘੱਟ ਕਰਨ ਦਾ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਸਦਕਾ ਬਚਿਆਂ ਦੇ ਸਕੂਲ ਤੇ ਘਰ ਦੇ ਵਿਵਹਾਰ, ਪੜ੍ਹਾਈ, ਹੁਨਰ ਪ੍ਰਤੀ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਨਾਲ ਦੋਨੋ ਧਿਰਾਂ ਦੀ ਗਲਬਾਤ ਸਾਂਝੀ ਹੁੰਦੀ ਹੈ। ਅਜਿਹੀਆਂ ਮਿਲਣੀਆਂ ਬਚਿਆਂ ਦੇ ਭਵਿੱਖ ਬਾਰੇ ਜਾਣੂੰ ਕਰਵਾਉਂਦੀਆਂ ਹਨ ਕਿ ਬੱਚਾ ਕਿ ਸੋਚਦਾ ਹੈ, ਬਚਾ ਘਰ ਜਾਂ ਸਕੂਲ ਵਿਚ ਕਿਵੇ ਰਹਿੰਦਾ ਹੈ, ਕਿ ਖਾਂਦਾ-ਪੀਂਦਾ ਹੈ, ਕਿਹੜੀ ਸੰਗਤ ਵਿਚ ਰਹਿੰਦਾ ਹੈ, ਬਚੇ ਵਿਚ ਕਿਸ ਖੇਤਰ ਵੱਲ ਜਾਣ ਦਾ ਹੁਨਰ ਹੈ।
ਡਿਪਟੀ ਕਮਿਸ਼ਨਰ ਨੇ ਹਾਜਰ ਮਾਪਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਦੇ ਯੁਗ ਵਿਚ ਬਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਪਰ ਕੰਮਾਂ-ਕਾਰਾਂ ਵਿਚ ਵਿਅਸਤ ਹੋਣ ਕਰਕੇ ਬੱਚੇ ਦਾ ਧਿਆਨ ਰੱਖਣ ਤੋਂ ਵਾਂਝੇ ਹੋ ਜਾਣੇ ਹਨ ਜਿਸ ਕਰਕੇ ਬਚੇ ਮੋਬਾਈਲ ਦੀ ਵਰਤੋਂ ਜਿਆਦਾ ਕਰਨ ਲਗ ਪਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਕਰਕੇ ਬਚਿਆਂ ਨੂੰ ਜਿਆਦਾ ਤੋਂ ਜਿਆਦਾ ਸਮਾਂ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਾਪਿਆਂ ਤੇ ਅਧਿਆਪਕਾਂ ਨੂੰ ਬਚਿਆਂ ਦੇ ਹੁਨਰ ਦੇ ਹਿਸਾਬ ਨਾਲ ਮਿਹਨਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਚਾ ਆਪਣੇ ਹੁਨਰ ਦੇ ਹਿਸਾਬ ਨਾਲ ਆਪਣੇ ਖੇਤਰ ਨੂੰ ਚੁਣੇ ਤੇ ਸੁਨਿਹਰੇ ਭਵਿੱਖ ਦੀ ਸਿਰਜਣਾ ਕਰ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਜ਼ਿਲੇਹ ਦਾ ਬਹੁਤ ਵਧੀਆ ਸਕੂਲ ਹੈ ਤੇ ਪੜਾਈ ਦੇ ਨਾਲ-ਨਾਲ ਕਈ ਸ਼ਲਾਘਾਯੋਗ ਸੁਵਿਧਾਵਾਂ ਨਾਲ ਭਰਿਆ ਇਹ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਕੂਲ ਫਾਜ਼ਿਲਕਾ ਜ਼ਿਲੇਹ ਵਿਚ ਹੋਣਾ ਸਾਡੇ ਲਈ ਮਾਨ ਵਾਲੀ ਗੱਲ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਅਤੇ ਸਰਕਾਰੀ ਸਕੂਲ ਕਰਨੀ ਖੇੜਾ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਵੱਖ-ਵੱਖ ਜਮਾਤਾਂ ਵਿਚ ਜਾ ਕੇ ਬਚਿਆਂ, ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਇਸ ਮਿਲਣੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਸਕੂਲ ਵਿਖੇ ਹਸਤਾਖਰ ਮੁਹਿੰਮ ਦਾ ਬੋਰਡ ਲਗਾਇਆ ਗਿਆ ਜਿਸ ਵਿਚ ਮਾਪਿਆਂ ਵੱਲੋਂ ਬਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਵਿਚ ਬਣਦਾ ਯੋਗਦਾਨ ਦੇਣ ਸਬੰਧੀ ਲਿਖਿਆ ਗਿਆ ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਵੱਲੋਂ ਹਸਤਾਖਰ ਕਰਕੇ ਕੀਤੀ ਗਈ।
ਇਸ ਮੌਕੇ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਸਰਹੱਦੀ ਖੇਤਰ ਦੇ ਚਾਨਣ ਮੁਨਾਰੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਨਣ ਵਾਲਾ ਦੀ ਉਪਲਬਧੀਆਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ ਜੋ ਕਿ ਇਹ ਸਕੂਲ ਫੁੱਲੀ ਏ ਸੀ ,ਫੁੱਲੀ ਸਮਾਰਟ, ਸ਼ਾਨਦਾਰ ਆਡੀਟੋਰੀਅਮ ਪੂਰਾਤਨ ਵਿਰਸੇ ਦੀ ਸੰਭਾਲ ਲਈ ਵਿਰਾਸਤੀ ਕੋਨਾ, ਵਿਰਾਸਤੀ ਰਸੋਈ, ਈ ਲੈਬ ,ਲਿੰਸਨਿੰਗ ਲੈਬ,ਹਰਿਆ ਭਰਿਆ ਸਾਫ ਸੁਥਰਾ ਕੈਂਪਸ, ਸਟੇਟ ਪੱਧਰੀ ਗੇਮਾਂ ਵਿਚ ਮੈਡਲ, ਵਿੱਦਿਅਕ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ।
ਇਸ ਮੌਕੇ ਡਿਪਟੀ ਡੀ.ਈ.ਓ ਮੈਡਮ ਅੰਜੂ ਸੇਠੀ, ਸਟਾਫ ਮੈਡਮ ਸ਼ਵੇਤਾ ਕੁਮਾਰੀ, ਮੈਡਮ ਰੇਨੂੰ ਬਾਲਾ,ਮੈਡਮ ਗੁਰਮੀਤ ਕੌਰ, ਮੈਡਮ ਸੈਲਿਕਾ, ਅਧਿਆਪਕ ਸਵੀਕਾਰ ਗਾਂਧੀ,ਰਾਜ ਕੁਮਾਰ ਸੰਧਾ,ਗੌਰਵ ਮੈਦਾਨ, ਇਨਕਲਾਬ ਗਿੱਲ, ਆਂਗਨਵਾੜੀ ਸਟਾਫ ਮੈਡਮ ਪੂਨਮ,ਮੈਡਮ ਭਰਪੂਰ ਕੌਰ,ਮੈਡਮ ਬਲਜੀਤ ਕੌਰ,ਮੈਡਮ ਰਜਨੀ, ਸਹਿਯੋਗ ਸਟਾਫ ਮੈਡਮ ਰਜਨੀ,ਮੈਡਮ ਪਰਵਿੰਦਰ,ਮੈਡਮ ਪ੍ਰਿਅੰਕਾ,ਮੈਡਮ ਅਮਨਦੀਪ ਕੌਰ,ਮੈਡਮ ਸੁਨੀਤਾ,ਮੈਡਮ ਹਰਪ੍ਰੀਤ ਕੌਰ,ਮੈਡਮ ਪਲਵਿੰਦਰ ਕੌਰ,ਟੀਪੀ ਸਿੱਖਿਆਰਥੀਆਂ ਅਭਿਸ਼ੇਕ, ਗੁਰਮੀਤ ਸਿੰਘ ਅਤੇ ਰਮਨਦੀਪ ਮੌਜੂਦ ਸਨ।