ਮੋਰਿੰਡਾ 2 ਦਸੰਬਰ ( ਭਟੋਆ)
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਐਨਸੀਸੀ ਕੈਡਿਟਾਂ ਵੱਲੋਂ 23ਵੀਂ ਪੰਜਾਬ ਬਟਾਲੀਅਨ ਵੱਲੋਂ ਕਰਵਾਏ ਕੰਬਾਈਂਡ ਐਨੂਅਲ ਟ੍ਰੇਨਿੰਗ ਕੈਂਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਾਪਤੀਆਂ ਹਾਸਲ ਕੀਤੀਆਂ । ਕਾਲਜ ਪ੍ਰਿੰਸੀਪਲ ਡਾ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ 9 ਲੜਕੀਆਂ ( ਕੈਡਿਟ ) ਅਤੇ 8 ਲੜਕਿਆਂ ( ਕੈਡਿਟ ) ਨੇ ਹਿੱਸਾ ਲੈਂਦਿਆ ਵੱਖ-- ਵੱਖ ਮੁਕਾਬਲਿਆਂ ਵਿਚ ਭਾਗ ਲਿਆ । ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੇ ਰੱਸਾਕਸ਼ੀ ਦੇ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤਾ ਅਤੇ ਕਾਲਜ ਦੇ ਕੈਡਿਟ ਵਿਦਿਆਰਥੀ ਸੌਰਵ ਸ਼ੁਕਲਾ ਫਾਇਰਿੰਗ ਦੇ ਮੁਕਾਬਲੇ ਵਿਚ ਬੈਸਟ ਫਾਇਰਰ ਚੁਣਿਆ ਗਿਆ ਹੈ । ਇਨ੍ਹਾਂ ਵਿਦਿਆਰਥੀਆਂ ਡਾ ਸ਼ਾਹੀ ਵੱਲੋਂ ਦਾ ਕਾਲਜ ਪਹੁੰਚਣ ਤੇ ਸਨਮਾਨ ਕੀਤਾ ਗਿਆ ਅਤੇ ਐਨਸੀਸੀ ਅਫਸਰ ਪ੍ਰਿਤਪਾਲ ਸਿੰਘ ਦੀ ਪ੍ਰਾਪਤੀਆਂ ਕਰਨ ਤੇ ਸਲਾਘਾ ਵੀ ਕੀਤੀ । ਉਨ੍ਹਾਂ 23ਵੀਂ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਐਸ ਬੀ ਰਾਣਾ ਅਜਿਹੇ ਕੈਂਪ ਲਗਾਉਣ ਤੇ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ, ਡਾ ਮਮਤਾ ਅਰੋੜਾ, ਪ੍ਰੋ ਅਮਰਜੀਤ ਸਿੰਘ ਅਤੇ ਪ੍ਰੋ ਸੁਨੀਤਾ ਰਾਣੀ ਆਦਿ ਹਾਜਰ ਸਨ ।