ਮੋਰਿੰਡਾ, 1 ਦਸੰਬਰ ( ਭਟੋਆ)
ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਵਲੋਂ ਅੰਤਰਰਾਸ਼ਟਰੀ ਏਡਜ਼ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਰਾਜਵਿੰਦਰ ਕੌਰ ਨੇ ਦੱਸਿਆ ਕਿ ਵਲੰਟੀਅਰਜ਼ ਵਲੋਂ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਦੇ ਰੈੱਡ ਰਿਬਨ ਦੇ ਚਿੰਨ੍ਹ ਲਗਾਏ ਗਏ। ਵਿਦਿਆਰਥੀਆਂ ਵਲੋਂ ਏਡਜ਼ ਜਾਗਰੂਕਤਾ ਲਈ ਲਾਲ ਚੁੰਨੀਆਂ ਨਾਲ ਚਿੰਨ੍ਹ ਵੀ ਬਣਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਪ੍ਰੋ. ਦਿਵਿਆ ਸ਼ਰਮਾ ਵਲੋਂ ਐੱਚ.ਆਈ.ਵੀ. ਏਡਜ਼ ਵਿਸ਼ੇ ਉੱਤੇ ਲੈਕਚਰ ਵੀ ਦਿੱਤਾ ਗਿਆ।