ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰਕੇ ਕੀਤੀ ਜਾਵੇਗੀ ਲਾਮਬੰਦੀ: ਸੰਦੀਪ ਸਿੰਘ ਗਿੱਲ
ਦਲਜੀਤ ਕੌਰ
ਸੰਗਰੂਰ, 28 ਨਵੰਬਰ, 2022: ਅੱਜ 4161 ਸਕਰੂਟਨੀ ਕਰਵਾ ਚੁੱਕੇ ਮਾਸਟਰ ਕੇਡਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਥਾਨਕ ਬੀਐੱਸਐੱਨਐੱਲ (BSNL) ਸਿਟੀ ਪਾਰਕ ਵਿਖੇ ਮੀਟਿੰਗ ਕੀਤੀ ਗਈ ਅਤੇ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ।
ਇਸ ਸਮੇਂ ਅਧਿਆਪਕਾਂ ਨਾਲ ਗੱਲਬਾਤ ਕਰਦਿਆ ਹੋਇਆ ਸੂਬਾਈ ਆਗੂ ਸੰਦੀਪ ਸਿੰਘ ਗਿੱਲ ਅਤੇ ਖੁਸ਼ਦੀਪ ਸਿੰਘ ਨੇ 4161 ਮਾਸਟਰ ਕਾਡਰ ਸਬੰਧੀ ਆ ਰਹੀਆਂ ਔਕੜਾਂ ਤੇ ਵਿਚਾਰ ਚਰਚਾ ਕੀਤੀ ਅਤੇ ਹੁਣ ਤੱਕ ਜੋ ਵਿਭਾਗ ਤੋਂ ਜਾਣਕਾਰੀ ਇਕੱਤਰ ਹੋਈ ਉਹ ਸਾਥੀਆਂ ਨਾਲ ਸਾਂਝੀ ਕੀਤੀ ਗਈ।
ਉਹਨਾਂ ਦੱਸਿਆ ਕੇ ਵਿਭਾਗ ਵੱਲੋਂ ਭਾਵੇਂ ਹੁਣ ਤੱਕ ਭਰਤੀ ਦਾ ਪ੍ਰੋਸੈੱਸ ਚੰਗੇ ਤਰੀਕੇ ਨਾਲ ਚੱਲ ਰਿਹਾ ਹੈ, ਪਰ ਨਾਲ ਹੀ ਖ਼ਦਸਾ ਜਾਹਿਰ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਭਰਤੀ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦੀ ਦੇਰੀ ਕੀਤੀ ਜਾਂਦੀ ਹੈ ਤਾਂ ਇਸ ਦਾ ਨੋਟਿਸ ਲਿਆ ਜਾਵੇਗਾ ਤੇ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ।
ਇਸੇ ਕਰਕੇ 4161 ਸਕਰੂਟਨੀ ਕਰਵਾ ਚੁੱਕੇ ਅਧਿਆਪਕਾਂ ਨੂੰ ਮੀਟਿੰਗਾਂ ਕਰਕੇ ਇਕੱਤਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨ੍ਹਾਂ ਵਿੱਚ ਹੋਰਨਾਂ ਜਿਲ੍ਹਿਆਂ ਵਿੱਚ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਵਿਭਾਗ ਤੱਕ ਦੋਬਾਰਾ ਤੋਂ ਪਹੁੰਚ ਕੀਤੀ ਜਾਵੇਗੀ।
ਇਸ ਮੌਕੇ ਰਣਜੀਤ ਕੋਟੜਾ, ਜਗਸੀਰ ਸਿੰਘ, ਬ੍ਰਿਜ ਲਾਲ, ਰਣ ਸਿੰਘ, ਗੁਰਤੇਜ ਖਾਈ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਖਪਾਲ ਸਿੰਘ, ਮਨਦੀਪ ਸਿੰਘ, ਅਮਿਤ ਕੁਮਾਰ ਆਦਿ ਸਾਥੀ ਹਾਜ਼ਰ ਸਨ।