ਮੋਰਿੰਡਾ, 26 ਨਵੰਬਰ ( ਭਟੋਆ )
ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਇਸ ਸਾਲ ਟੀਚਰ ਫੈਸਟ ਮੁਕਾਬਲਿਆਂ ਦੇ ਬਲਾਕ ਪੱਧਰੀ ਜੇਤੂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਸ਼ਾਂਤਪੁਰੀ ਨੇ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚ ਸਤਵਿੰਦਰ ਸਿੰਘ ਮੜੌਲਵੀ ਨੇ ਪਹਿਲਾ ਸਥਾਨ, ਸਰੀਰਕ ਸਿੱਖਿਆ ਵਿਸ਼ੇ ਵਿੱਚ ਗੁਰਨਾਮ ਸਿੰਘ ਚਨਾਲੋਂ ਨੇ ਪਹਿਲਾ ਸਥਾਨ, ਡਰਾਇੰਗ ਵਿਸ਼ੇ ਵਿੱਚ ਕੁਲਦੀਪ ਕੌਰ ਨੇ ਪਹਿਲਾ ਸਥਾਨ, ਸਮਾਜਿਕ ਸਿੱਖਿਆ ਵਿਸ਼ੇ ਵਿੱਚ ਸੁਖਵਿੰਦਰ ਕੌਰ ਨੇ ਦੂਜਾ ਸਥਾਨ ਅਤੇ ਬਬੀਤਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਐੱਨ.ਓ. ਸੁਰਿੰਦਰ ਘਈ, ਕੁਲਵੰਤ ਕੌਰ, ਡੀ.ਐੱਮ. ਗੁਰਨਾਮ ਸਿੰਘ, ਚੰਦਰ ਸ਼ੇਖਰ, ਪਰਦੀਪ ਸ਼ਰਮਾ, ਅਜੇ ਅਰੋੜਾ, ਹਰਕਮਲ ਸਿੰਘ ਕੰਗ, ਸੁਖਵਿੰਦਰ ਸਿੰਘ, ਅਮਰਪ੍ਰੀਤ ਕੌਰ, ਸ਼ਰਦਾ ਰਾਣੀ, ਸ਼ਵੇਤਾ, ਰੀਤੂ, ਅਮੀਤਾ ਸ਼ਰਮਾ, ਸ਼ੋਭਨਾ ਸ਼ਰਮਾ, ਰੁਪਿੰਦਰ ਕੌਰ, ਇੰਦਰਜੀਤ, ਕੇਸ਼ਵ ਆਦਿ ਸਟਾਫ ਮੈਂਬਰ ਹਾਜ਼ਰ ਸਨ।