ਮੋਰਿੰਡਾ , 26 ਨਵੰਬਰ ( ਭਟੋਆ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਫਿਜ਼ਾਬਾਦ ਤੋਂ ਬਦਲ ਕੇ ਗਏ ਪੰਜਾਬੀ ਅਧਿਆਪਕ ਧਰਮਿੰਦਰ ਸਿੰਘ ਭੰਗੂ ਨੂੰ ਸਕੂਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਦੀਆਂ ਮਾਣਮੱਤੀਆਂ ਬਦਲੇ ਸਨਮਾਨਿਤ ਕੀਤਾ ਗਿਆ । ਲੈਕਚਰਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਸਤਿੰਦਰ ਸਿੰਘ ਗਰਚਾ ਦੀ ਅਗਵਾਈ ਹੇਠ ਸਮੂਹ ਸਟਾਫ ਵੱਲੋਂ ਸਨਮਾਨਿਤ ਕਰਨ ਤੋਂ ਬਾਅਦ ਸ੍ਰੀ ਗਰਚਾ ਨੇ ਕਿਹਾ ਕਿ ਧਰਮਿੰਦਰ ਭੰਗੂ ਵੱਲੋਂ ਸਕੂਲ ਵਿਖੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਲਈ ਯਾਦ ਰੱਖਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸ੍ਰੀ ਭੰਗੂ ਦੀ ਬਦਲੀ ਹੋਣ ਨਾਲ ਜਿੱਥੇ ਸਕੂਲ ਨੂੰ ਘਾਟਾ ਪਿਆ ਹੈ, ਉੱਥੇ ਹੀ ਵਿਦਿਆਰਥੀ ਵੀ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਣ ਗਏ । ਅਧਿਆਪਕ ਰਾਬਿੰਦਰ ਸਿੰਘ ਰੱਬੀ , ਅਨੁਪਮ ਵਰਮਾ ਅਤੇ ਜਸਵੀਰ ਸਿੰਘ ਆਦਿ ਨੇ ਵੀ ਉਨ੍ਹਾਂ ਵੱਲੋਂ ਸਕੂਲ ਵਿਚ ਕੀਤੇ ਗਏ ਕੰਮਾਂ ਦੀ ਸਲਾਘਾ ਕੀਤੀ । ਧਰਮਿੰਦਰ ਭੰਗੂ ਨੇ ਵੱਲੋਂ ਸਕੂਲ ਵਿਚ ਬਿਤਾਏ ਸਮੇਂ ਨੂੰ ਜੀਵਨ ਦੇ ਯਾਦਗਾਰੀ ਦੱਸਦਿਆਂ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮਿਲੇ ਸਤਿਕਾਰ ਅਤੇ ਸਨਮਾਨ ਲਈਂ ਧੰਨਵਾਦ ਕੀਤਾ । ਉਨ੍ਹਾਂ ਸਕੂਲ ਦੀ ਭਲਾਈ ਲਈ 10 ਹਜਾਰ ਰੁਪਏ ਦਾਨ ਵਜੋਂ ਦਿੱਤੇ । ਇਸ ਮੌਕੇ ਲੈਕਚਰਾਰ ਇੰਦਰਜੀਤ ਸਿੰਘ, ਪਰਮਜੀਤ ਕੌਰ, ਅਮਨਪ੍ਰੀਤ ਕੌਰ, ਕਿਰਨ ਬਾਲਾ, ਰਮਨਦੀਪ ਕੌਰ, ਹਰਪ੍ਰੀਤ ਸਿੰਘ, ਮੀਨਾ ਕੁਮਾਰੀ, ਤਰਨਜੀਤ ਕੌਰ ਅਤੇ ਗੁਰਦੀਪ ਸਿੰਘ ਆਦਿ ਹਾਜਰ ਸਨ ।