ਮੋਰਿੰਡਾ, 25 ਨਵੰਬਰ ( ਭਟੋਆ)
ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਵਿਖੇ ਬਲਾਕ ਪੱਧਰੀ ਟੀਚਰ ਫੈਸਟ ਦੇ ਜੇਤੂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵੰਤ ਕੌਰ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਅਰਵਿੰਦਰ ਸਿੰਘ ਸਟੇਟ ਕੋਆਰਡੀਨੇਟਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਨਮਾਨ ਸਮਾਰੋਹ ਦੀ ਅਗਵਾਈ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸੁਰਿੰਦਰ ਕੁਮਾਰ ਘਈ ਨੇ ਕੀਤੀ। ਉਹਨਾਂ ਕਿਹਾ ਕਿ ਬਲਾਕ ਪੱਧਰੀ ਟੀਚਰ ਫੈਸਟ ਦੇ ਜੇਤੂ ਅਧਿਆਪਕਾਂ ਵਿੱਚ ਜਿਆਦਾਤਰ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਦੇ ਹਨ। ਇਸ ਮੌਕੇ ਜਸਵੀਰ ਸਿੰਘ ਡੀ.ਐੱਮ. ਗਣਿਤ, ਚੰਦਰ ਸ਼ੇਖਰ ਡੀ.ਐੱਮ. ਹਿੰਦੀ, ਬਲਾਕ ਮੈਂਟਰ ਅਜੇ ਅਰੋੜਾ, ਪਰਦੀਪ ਕੁਮਾਰ ਸ਼ਰਮਾ, ਜਗਪਾਲ ਸਿੰਘ ਢੰਗਰਾਲੀ, ਭੁਪਿੰਦਰ ਸਿੰਘ ਚਤਾਮਲਾ, ਜਸਬੀਰ ਸਿੰਘ ਸ਼ਾਂਤਪੁਰੀ, ਗੁਰਨਾਮ ਸਿੰਘ ਚਨਾਲੋਂ, ਕੁਲਦੀਪ ਕੌਰ, ਜੋਤੀ ਸਿੰਘ, ਛਵੀ ਬੱਲਾਂ ਕਲਾਂ, ਸੁਖਵਿੰਦਰ ਕੌਰ, ਬਬੀਤਾ ਰਾਣੀ, ਰਾਜਿੰਦਰ ਕੁਮਾਰ ਖੁਰਾਣਾ, ਜੋਤਪ੍ਰੀਤ ਸਿੰਘ, ਡਾ. ਦਲਜੀਤ ਰਾਣੀ, ਰੁਪੇਸ਼ ਕੁਮਾਰ, ਅੰਮ੍ਰਿਤਪਾਲ ਕੌਰ, ਮਮਤਾ ਰਾਣੀ ਮੋਰਿੰਡਾ, ਸਤਿੰਦਰ ਕੌਰ ਧਨੌਰੀ, ਕਿਰਨਦੀਪ ਕੌਰ ਧਨੌਰੀ, ਜ਼ੀਨਤ ਬੇਗਮ, ਹਰਕਮਲ ਸਿੰਘ ਕੰਗ, ਇੰਦਰਜੀਤ ਸਿੰਘ, ਅਮਨਦੀਪ ਕੌਰ, ਗੁਰਪ੍ਰਤਾਪ ਸਿੰਘ ਅਤੇ ਮੁਨੀਸ਼ ਕੁਮਾਰ ਆਦਿ ਹਾਜ਼ਰ ਸਨ।