ਮੋਹਾਲੀ: 25 ਨਵੰਬਰ, ਜਸਵੀਰ ਸਿੰਘ ਗੋਸਲ
ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤਹਿਤ ਜਿਲੇ ਦੇ ਇੰਚਾਰਜ ਅਧਿਆਪਕਾਂ ਦਾ ਦੋ ਰੋਜ਼ਾ ਟ੍ਰੇਨਿੰਗ ਸੈਮੀਨਾਰ ਸਿੱਖਿਆ ਦਫਤਰ ਮੋਹਾਲੀ ਦੇ ਕਾਨਫਰੰਸ ਹਾਲ ਵਿਖੇ ਹੋਇਆ । ਇਸ ਸੈਮੀਨਾਰ ਵਿਚ ਸਟੇਟ ਕੋਆਰਡੀਨੇਟਰ ਨਰੇਸ਼ ਸਿੰਗਲਾ ਵਲੋਂ ਸਿਲੇਬਸ ,ਅੰਕ ਵੰਡ ਤੇ ਪ੍ਰਸ਼ਨ ਪੱਤਰ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਵੱਖ ਵੱਖ ਅਧਿਆਪਨ ਵਿਧੀਆਂ, ਪੰਜਾਬ ਦੇ ਨਕਸ਼ੇ ਦੀ ਰਚਨਾ, ਸਰੋਤ ਆਧਾਰਿਤ ਮੁਲਾਂਕਣ , ਨਵੀਆਂ ਤਕਨੀਕਾਂ, ਐਪ ਬਣਤਰ, ਪ੍ਰੋਜੈਕਟਰ ਦੀ ਵਰਤੋਂ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ । ਇਸ ਸੈਮੀਨਾਰ ਵਿਚ ਅਮਨੀਸ਼ ਰਾਮਗੜ੍ਹ, ਕਰਨੈਲ ਸਿੰਘ, ਮਨਦੀਪ ਸਿੰਘ, ਮਨਵੀਰ ਕੌਰ, ਡਾ ਭੁਪਿੰਦਰ ਸਿੰਘ, ਰਾਜਿੰਦਰ ਪਟਿਆਲਾ ਨੇ ਵੀ ਵੱਖ ਵੱਖ ਜਾਣਕਾਰੀਆਂ ਦਿੱਤੀਆਂ । ਇਸ ਮੋਕੇ ਅਸਿਸਟੈਂਟ ਪ੍ਰੋਜੈਕਟ ਡਾਇਰੈਕਟਰ ਸ੍ਰੀ ਰਾਜੇਸ਼ ਭਾਰਦਵਾਜ ਤੇ ਸਟੇਟ ਕੋਆਰਡੀਨੇਟਰ ਸ. ਬਲਦੇਵ ਸਿੰਘ ਵਲੋਂ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਗਿਆ ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੱਢੀਆਂ ਨੌਕਰੀਆਂ