ਦਲਜੀਤ ਕੌਰ
ਧੂਰੀ, 23 ਨਵੰਬਰ, 2022: ਯੂਨੀਵਰਸਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਸਰਪ੍ਰਸਤੀ ਅਤੇ ਇੰਜ: ਵਰਿੰਦਰ ਸਿੰਗਲਾ ਦੀ ਅਗਵਾਈ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਵੈੱਬਸਾਈਟ ਪ੍ਰੋਜੈਕਟ ਫਰੀਲਾਂਸ ਆਨਲਾਈਨ ਵਿਧੀ ਨਾਲ ਸ਼ੁਰੂ ਕੀਤਾ। ਇੰਜ: ਸਿੰਗਲਾ ਨੇ ਕਿਹਾ ਕਿ ਕੰਪਿਊਟਰ ਸਾਇੰਸ ਵਿਭਾਗ ਦੇ ਭਾਗ ਤੀਜਾ ਦੀ ਸ਼ੈਰਿਕਾ ਸਿੰਗਲਾ ਅਤੇ ਭਾਗ ਪਹਿਲਾ ਦੇ ਵਿਸ਼ਾਲ ਦੀ ਟੀਮ ਆਪਣੇ ਕੋਰਸ ਦੀ ਪੜ੍ਹਾਈ ਦੇ ਨਾਲ-ਨਾਲ ਅਮਰੀਕਾ ਸਥਿੱਤ ਸਟਾਰਟਅਪ ਕੰਪਨੀ ਲਈ ਇਸ ਪ੍ਰੋਜੈਕਟ ਨੂੰ ਆਨਲਾਈਨ ਵਿਧੀ ਰਾਹੀਂ ਸੰਪੂਰਨ ਕਰਨਗੇ। ਇਸ ਨਾਲ ਵਿਦਿਆਰਥੀਆਂ ਨੂੰ ਵਿੱਤੀ ਲਾਭ ਤੋਂ ਇਲਾਵਾ ਚੰਗੇ ਕੈਰੀਅਰ ਲਈ ਤਕਨੀਕੀ ਤਜ਼ਰਬਾ ਵੀ ਹਾਸਲ ਹੋਵੇਗਾ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।