ਮੋਰਿੰਡਾ 23 ਨਵੰਬਰ ( ਭਟੋਆ )
ਸਤਿਨਾਮ ਸਰਬ ਕਲਿਆਣ ਟਰਸੱਟ ਚੰਡੀਗੜ ਵੱਲੋਂ ਖਾਲਸਾ ਸਕੂਲ ਮੋਰਿੰਡਾ ਵਿਖੇ ਗੁਰਮਤਿ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਗੁਰਮਤਿ ਮੁਕਾਬਲਿਆਂ ਵਿੱਚ ਰੋਪੜ ,ਮੁਹਾਲੀ ,ਸ੍ਰੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ 550 ਤੋਂ ਵੱਧ ਵਿਦਿਆਰਥੀਆਂ / ਵਿਦਿਆਰਥਣਾਂ ਨੇ ਭਾਗ ਲਿਆ। ਇਨ੍ਹਾਂ ਗੁਰਮਤਿ ਮੁਕਾਬਲਿਆਂ ਵਿੱਚ ਗੁਰਬਾਣੀ ਕੰਠ , ਸ਼ਬਦ ਗਾਇਨ ,ਕਵੀਸਰੀ, ਭਾਸ਼ਣ, ਵਾਰਤਾਲਾਪ ,ਗੱਤਕਾ, ਦਸਤਾਰ ਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਸਿੱਖ ਮਿਸ਼ਨਰੀ ਕਾਲਜ ਚੌਂਤਾ ਕਲਾਂ, ਗੁਰ-ਗਿਆਨ ਫਾਊਂਡੇਸ਼ਨ ਆਕੈਡਮੀ ਖਰੜ, ਬਾਬਾ ਦੀਪ ਸਿੰਘ ਗਤਕਾ ਅਖਾੜਾ, ਗੁਰਕੰਵਲ ਸਿੰਘ ਦਸਤਾਰ ਕੋਚ ਬਸੀ ਪਠਾਣਾ ਵੱਲੋਂ ਕੀਤੀ ਗਈ। ਇਸ ਮੌਕੇ ਤੇ
ਖਾਲਸਾ ਸਕੂਲ ਦੇ ਮੈਨੇਜਰ ਜਥੇਦਾਰ ਹਰਬੰਸ ਸਿੰਘ ਕੰਧੋਲਾ, ਕਮੇਟੀ ਮੈਂਬਰ ਜਗਵਿੰਦਰ ਸਿੰਘ ਬੰਗੀਆਂ, ਪ੍ਰਿੰਸੀਪਲ ਮਨਜੀਤ ਕੌਰ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ, ਬਲਦੀਸ਼ ਕੌਰ, ਗਗਨਦੀਪ ਕੌਰ, ਸਤਿਨਾਮ ਸਰਬ ਕਲਿਆਣ ਟਰਸੱਟ ਦੇ ਟਰਸਟੀ ਕੰਵਲਜੀਤ ਸਿੰਘ, ਪ੍ਰੋਗਰਾਮ ਮੈਨੇਜਰ ਹਰਵਿੰਦਰ ਸਿੰਘ, ਅਤੇ ਸੁਪਰਵਾਈਜ਼ਰ ਪਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਟਰਸਟ ਵੱਲੋਂ ਇਨਾਮ ਵੰਡੇ ਗਏ। ਸ: ਕੰਵਲਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਕੇ, ਚੰਗੀ ਵਿੱਦਿਆ ਹਾਸਲ ਕਰਕੇ ਚੰਗੇ ਇਨਸਾਨ ਬਣਕੇ ਇੱਕ ਚੰਗੇ ਸਮਾਜ ਦੀ ਸਿਰਜਣ ਦਾ ਸੱਦਾ ਦਿੱਤਾ।