ਚੰਡੀਗੜ੍ਹ: 23 ਨਵੰਬਰ, ਜਸਵੀਰ ਸਿੰਘ ਗੋਸਲ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਬੀ.ਐਮ, ਡੀ.ਐਮ,ਵਿਸ਼ਾ ਮੇਲਿਆਂ ਅਤੇ ਲੋੜ ਤੋ ਵੱਧ ਪ੍ਰੀਖਿਆਵਾਂ ਦੇ ਮੁੱਦੇ ਤੇ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਹੋਈ। ਇਸ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦਿਆਂ ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ ਅਤੇ ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ ਲਗਭਗ 3000 ਅਧਿਆਪਕਾਂ ਨੂੰ ਵਿਸ਼ਾ ਬੀ.ਐਮ. ਅਤੇ ਡੀ.ਐਮ.ਲਗਾਇਆ ਹੋਇਆ ਹੈ, ਜਿਸ ਨਾਲ ਇਹਨਾਂ ਸੈਕੜੇ ਸਕੂਲਾਂ ਦੇ ਸਬੰਧਤ ਵਿਸ਼ਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਸਦੇ ਨਾਲ ਹੀ ਸਰਕਾਰ ਦੇ ਖਜ਼ਾਨੇ ਵਿੱਚ ਬਹੁਤ ਵੱਡਾ ਵਿੱਤੀ ਬੋਝ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਇਹਨਾਂ ਬੀ.ਐਮ. ਅਤੇ ਡੀ.ਐਮ. ਨੂੰ ਇਹਨਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਨਾ ਹੋ ਸਕੇ।
ਇਸਦੇ ਨਾਲ ਹੀ ਰਵਿੰਦਰਪਾਲ ਸਿੰਘ ਜਲੰਧਰ ,ਕੋਸ਼ਲ ਸ਼ਰਮਾ ਪਠਾਨਕੋਟ,ਗੁਰਪ੍ਰੀਤ ਸਿੰਘ ਬਠਿੰਡਾ , ਬਲਜੀਤ ਸਿੰਘ ਕਪੂਰਥਲਾ ਨੇ ਕਿਹਾ ਕਿ ਸਕੂਲੀ ਸਿੱਖਿਆ ਨੂੰ ਲੋੜਵੱਧ ਤੋ ਪ੍ਰੀਖਿਆਵਾਂ ਅਤੇ ਵਿਸ਼ਾ ਮੇਲਿਆਂ ਵਿੱਚ ਉੱਲਝਾ ਕੇ ਰੱਖ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਨਿਯਮਿਤ ਪੜਾਈ ਦੇ ਸਮੇਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜਿਸਦੇ ਬਹੁਤ ਨਕਾਰਾਤਮਕ ਅਸਰ ਪੈ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਤੋ 15 ਸਾਲ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਤਿਮਾਹੀ, ਛਿਮਾਹੀ ਤੇ ਨੋਮਾਹੀ ਪ੍ਰੀਖਿਆ ਹੁੰਦੀ ਸੀ , ਜਿਸ ਨਾਲ ਬਹੁਤ ਗੁਣਵੱਤਾ ਵਾਲੀ ਸਿੱਖਿਆ ਵਿਦਿਆਰਥੀਆਂ ਨੂੰ ਮਿਲਦੀ ਸੀ । ਜਿਸ ਨਾਲ ਵਿਦਿਆਰਥੀ ਭਵਿੱਖ ਵਿੱਚ ਬਹੁਤ ਵਧੀਆ ਸੈਟਲਡ ਹੁੰਦੇ ਸਨ ਪਰ ਅੱਜ ਕੱਲ੍ਹ ਬੀ.ਐਮ.,ਡੀ.ਐਮ.ਪ੍ਰਣਾਲੀ, ਸਕੂਲੀ ਪ੍ਰੀਖਿਆ ਪ੍ਰਣਾਲੀ ਅਤੇ ਮੇਲਿਆਂ ਨੇ ਸਰਕਾਰੀ ਸਕੂਲ ਸਿੱਖਿਆ ਨੂੰ ਤਬਾਹ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜੱਥੇਬੰਦੀ ਸਿੱਖਿਆ ਮੰਤਰੀ ਜੀ ਨੂੰ ਉਪਰੋਕਤ ਮੁੱਦਿਆਂ ਤੇ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕਰਦੀ ਹੈ ।ਮੀਟਿੰਗ ਵਿੱਚ ਹਰਜੀਤ ਸਿੰਘ ਬਲਾੜੀ, ਕੁਲਦੀਪ ਕੁਮਾਰ ਗਰੋਵਰ ਫਾਜਿਲਕਾ ,ਮਲਕੀਅਤ ਸਿੰਘ ਫਿਰੋਜਪੁਰ,ਤਜਿੰਦਰਪਾਲ ਸਿੰਘ, ਰਣਬੀਰ ਸਿੰਘ ਮੋਹਾਲੀ , ਜਗਤਾਰ ਸਿੰਘ ਮੋਗਾ, ਜਗਤਾਰ ਸਿੰਘ ਹੁਸ਼ਿਆਰਪੁਰ, ਬਲਦੀਸ਼ ਕੁਮਾਰ ਚਰਨਦਾਸ ਮੁਕਤਸਰ ਅਤੇ ਗੁਰਮੀਤ ਸਿੰਘ ਅਤੇ ਵਿਵੇਕ ਕੁਮਾਰ ਫਰੀਦਕੋਟ ਹਾਜ਼ਰ ਸਨ।