ਸੰਗਰੂਰ ਦੇ ਵਿਕਟਿਮ ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਰੱਦ
ਹਰ ਮਿੱਟੀ ਦੀ ਅਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ਹਰ ਫੱਟੜ ਮੱਥਾ ਨਹੀਂ ਝੁੱਕਦਾ, ਬੰਨ ਲਾਇਆਂ ਹਰ ਛੱਲ ਨਹੀਂ ਰੁਕਦੀ
ਦਲਜੀਤ ਕੌਰ
ਸੰਗਰੂਰ/ਐੱਸ ਏ ਐੱਸ ਨਗਰ, 22 ਨਵੰਬਰ, 2022:
ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਸੰਗਰੂਰ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਸੰਘਰਸ਼ੀ ਅਧਿਆਪਕ ਆਗੂਆਂ ਖਿਲਾਫ਼ ਮਾਮਲਾ ਦਰਜ਼ ਕਰਨ ਅਤੇ ਬਿਨ੍ਹਾਂ ਜਾਂਚ ਪੜ੍ਹਤਾਲ ਕੀਤੇ ਉਨ੍ਹਾਂ ਦੀਆਂ ਦੂਰ ਦੁਰਾਡੇ ਕੀਤੀਆਂ ਬਦਲੀਆਂ ਅਧਿਆਪਕਾਂ ਤੇ ਜਮਹੂਰੀ ਜਨਤਕ ਜਥੇਬੰਦੀਆਂ ਦੇ ਏਕੇ ਤੇ ਲਗਾਤਾਰ ਹੋਏ ਸੰਘਰਸ਼ਾਂ ਕਾਰਨ ਸਿੱਖਿਆ ਵਿਭਾਗ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਅਧਿਆਪਕਾਂ ਦੀ ਜੱਥੇਬੰਦੀ ਡੀ.ਟੀ.ਐੱਫ. ਸੰਗਰੂਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਪਾਸੋਂ ਵਿਦਿਆਰਥੀਆਂ ਦੇ ਵਿੱਦਿਅਕ ਟੂਰਾਂ ਦੀ ਪ੍ਰਵਾਨਗੀ ਲਈ ਲਗਾਤਾਰ ਯਤਨਸ਼ੀਲ ਸੀ। ਭਾਵੇਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਜਥੇਬੰਦੀ ਦੇ ਦਬਾਅ ਸਦਕਾ ਵਿੱਦਿਅਕ ਟੂਰਾਂ ਦੀਆਂ ਪ੍ਰਵਾਨਗੀਆਂ ਤਾਂ ਦੇ ਦਿੱਤੀਆਂ ਪਰੰਤੂ ਅਧਿਆਪਕ ਆਗੂਆਂ ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ, ਜ਼ਿਲ੍ਹਾ ਮੀਤ ਪ੍ਰਧਾਨ ਦਾਤਾ ਸਿੰਘ ਯਾਦਵਿੰਦਰ ਸਿੰਘ ਧੂਰੀ, ਪਰਮਿੰਦਰ ਸਿੰਘ ਕੰਪਿਊਟਰ ਅਧਿਆਪਕ ਅਤੇ ਗੁਰਪ੍ਰੀਤ ਸਿੰਘ ਬੱਬੀ ਤੇ ਵੱਖ-ਵੱਖ ਧਾਰਾਵਾਂ ਅਧੀਨ ਐੱਫ. ਆਈ. ਆਰ. ਦਰਜ਼ ਕਰਵਾ ਦਿੱਤੀ। ਇਸਦਾ ਹਵਾਲਾ ਦੇ ਕੇ ਡੀ.ਪੀ.ਆਈ ਸੈਕੰਡਰੀ ਤੋਂ ਇਹਨਾਂ ਦੀਆਂ ਬਦਲੀਆਂ ਦੂਰ-ਦੁਰਾਡੇ ਕਰਵਾ ਦਿੱਤੀ। ਇਸ ਦੇ ਪ੍ਰਤੀ ਰੋਸ਼ ਵਜ਼ੋਂ ਇਨ੍ਹਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਮਜ਼ਦੂਰ ਕਿਸਾਨ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਸਕੂਲ ਦੇ ਗੇਟ ਅੱਗੇ ਧਰਨੇ ਲਗਾ ਦੇ ਕੇ ਪ੍ਰਦਸ਼ਨ ਕੀਤੇ ਗਏ ਸਨ।
ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਦੇ ਆਗੂਆਂ ਖਿਲਾਫ਼ ਪਰਚੇ ਦਰਜ ਕਰਨ ਤੇ ਬਦਲੀਆਂ ਕਰਨ ਦੀ ਕਾਰਵਾਈ ਖਿਲਾਫ਼ ਲੋਕਾਂ ਦੇ ਪੈਰ ਗੱਡਵੇੰ ਸੰਘਰਸ਼ ਨੇ ਸਰਕਾਰ ਤੇ ਬੁਖਲਾਹਟ 'ਚ ਆਏ ਜਿਲ੍ਹਾ ਪ੍ਰਸਾਸ਼ਨ ਤੇ ਸਿੱਖਿਆ ਅਧਿਕਾਰੀਆਂ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੈ। ਇੱਕ ਵਾਰ ਫੇਰ ਲੋਕ ਤਾਕਤ ਦੇ ਜੁੜੇ ਸਿਰਾਂ ਨੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਬਹਾਲ ਕਰਵਾਇਆ ਹੈ। ਇਹ ਜਿੱਤ ਸਮੂਹ ਸੰਘਰਸ਼ ਕਰਨ ਵਾਲੇ ਲੋਕਾਂ ਦੀ ਜਿੱਤ ਹੈ।(MOREPIC1)(MOREPIC2)(MOREPIC3)(MOREPIC4)