ਮੋਰਿੰਡਾ 22 ਨਵੰਬਰ ( ਭਟੋਆ)
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਵਿਖੇ ਅਕਾਦਮਿਕ ਸਾਲ 2022 ਦੌਰਾਨ ਡਿਗਰੀ ਫਾਰਮੇਸੀ, ਡਿਪਲੋਮਾ ਫਾਰਮੇਸੀ ਅਤੇ ਪੈਰਾਮੈਡੀਕਲ ਕਾਲਜ ਵਿਚ ਨਵੇਂ ਦਾਖ਼ਲੇ ਹੋਏ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈਂ ਫਰੈਸ਼ਰ ਪਾਰਟੀ ਪ੍ਰੋਗਰਾਮ ਕਰਵਾਇਆ ਗਿਆ । ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵੱਜੋਂ ਸਬ ਕਮੇਟੀ ਫਾਰਮੇਸੀ ਕਾਲਜ ਦੇ ਚੇਅਰਮੈਨ ਐਮ ਪੀ ਸਿੰਘ ਸ਼ਾਮਿਲ ਹੋਏ । ਉਨ੍ਹਾਂ ਵਿਦਿਆਰਥੀਆਂ ਨੂੰ ਫਾਰਮੇਸੀ ਦੇ ਖੇਤਰ ਵਿਚ ਵੱਧ ਤੋਂ ਵੱਧ ਤਰੱਕੀਆਂ ਕਰਨ ਲਈ ਕਿਹਾ । ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਦਾ ਨਾਟਕ ਖੇਡ ਕੇ ਕੀਤੀ । ਉਪਰੰਤ ਕਾਲਜ ਦੇ ਡਾਇਰੈਕਟਰ ਡਾ ਸੈਲੇਸ਼ ਸ਼ਰਮਾ ਵਿਦਿਆਰਥੀਆਂ ਨੂੰ ਫਾਰਮੇਸੀ ਵਿਚ ਕ੍ਰਾਂਤੀ ਲਿਆਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ । ਸਮਾਗਮ ਦੌਰਾਨ ਨਵੇਂ ਆਏਂ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ । ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਦੌਰਾਨ ਬੀ ਫਾਰਮਾ ਕੋਰਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਮਿਤ ਡੋਗਰਾ ਨੂੰ ਮਿਸਟਰ ਫਰੈਸ਼ਰ ਅਤੇ ਵਿਦਿਆਰਥਣ ਅਸ਼ਮਿਤਾ ਕੁਮਾਰੀ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਹੈ । ਇਸ ਤੋਂ ਇਲਾਵਾ ਐਮ ਫਾਰਮਾ ਦੇ ਪਹਿਲੇ ਸਾਲ ਦੇ ਵਿਦਿਆਰਥੀ ਸੁਭਾਸ਼ ਨੂੰ ਮਿਸਟਰ ਫਰੈਸ਼ਰ ਅਤੇ ਜੋਤੀ ਵਰਮਾ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਹੈ । ਕਾਲਜ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਇਹ ਸੰਸਥਾ ਪਛੜੇ ਇਲਾਕੇ ਇੱਕੋ ਇੱਕ ਸੰਸਥਾ ਹੈ, ਜਿਸ ਵਿਚ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦੱਦ ਕੀਤੀ ਜਾਂਦੀ ਹੈ ।
ਕੈਪਸ਼ਨ : ਫਾਰਮੇਸੀ ਕਾਲਜ ਵਿਖੇ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਚੁਣੇ ਗਏ ਵਿਦਿਆਰਥੀ ਪ੍ਰਬੰਧਕਾਂ ਨਾਲ ।