ਦਲਜੀਤ ਕੌਰ
ਸੰਗਰੂਰ, 22 ਨਵੰਬਰ, 2022: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਕਰਵਾਈ ਚੌਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਸਰਕਾਰੀ ਮਿਡਲ ਸਕੂਲ ਲੱਡੀ ਦੇ ਵਿਦਿਆਰਥੀਆਂ ਨੂੰ ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਸੁਰਿੰਦਰਪਾਲ ਤੇ ਪ੍ਰਗਟ ਸਿੰਘ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਬੱਚਿਆਂ ਨੂੰ ਤਰਕਸ਼ੀਲ ਸੁਸਾਇਟੀ ਅਤੇ ਚੇਤਨਾ ਪਰਖ ਪ੍ਰੀਖਿਆ ਦੇ ਉਦੇਸ਼ਾਂ ਵਾਰੇ ਦੱਸਿਆ ਗਿਆ, ਉਹਨਾ ਦੇ ਕੋਮਲ ਮਨਾ ਚੋਂ ਕਾਲਾ ਜਾਦੂ ਤੇ ਗੈਬੀ ਸ਼ਕਤੀਆਂ, ਰਹੱਸਮਈ ਜਾਪਦੀਆਂ ਘਟਨਾਵਾਂ ਦਾ ਭਰਮ ਦੂਰ ਕਰਨ ਹਿੱਤ ਵਿਸਥਾਰਤ ਵਿਚਾਰ ਵਟਾਂਦਰਾ ਕੀਤਾ ਗਿਆ, ਉਨ੍ਹਾਂ ਵੱਲੋਂ ਭੂਤਾਂ, ਪ੍ਰੇਤਾਂ, ਪੁਲਾੜ, ਸੂਰਜ, ਚੰਦ ਗ੍ਰਹਿਣ, ਰੁੱਤਾਂ ਬਦਲਣ ਤੇ ਦਿਨਾਂ ਦੇ ਛੋਟੇ ਵੱਡੇ ਹੋਣ ਦੇ ਕੀਤੇ ਸਵਾਲਾਂ ਦੇ ਜਵਾਬ ਦੇ ਕੇ ਸ਼ੰਕਾ ਨਿਵਿਰਤੀ ਕੀਤੀ ਗਈ।
ਸਕੂਲ ਮੁਖੀ ਸ੍ਰੀਮਤੀ ਸਨੇਹ ਲਤਾ, ਮੈਡਮ ਨੀਤੂ, ਮੈਡਮ ਮੰਜੂ ਤੇ ਸਤਿਕਾਰਤ ਹਰਜਿੰਦਰ ਸਿੰਘ ਨੇ ਸੁਸਾਇਟੀ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਅਗਲੀ ਪ੍ਰੀਖਿਆ ਵਿੱਚ ਹੋਰ ਵੱਧ ਵਿਦਿਆਰਥੀਆਂ ਨੂੰ ਤਰਕਸ਼ੀਲ ਵਿਚਾਰਧਾਰਾ ਨਾਲ ਜੋੜਨ ਦਾ ਵਿਸ਼ਵਾਸ ਦਵਾਇਆ।