ਚੰਡੀਗੜ੍ਹ: 21 ਨਵੰਬਰ, ਦਲਜੀਤ ਕੌਰ
ਡੀ ਟੀ ਐਫ ਦੇ ਸੰਗਰੂਰ ਜਿਲ੍ਹੇ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਦਾਤਾ ਸਿੰਘ , ਗੁਰਪ੍ਰੀਤ ਪਸ਼ੌਰੀਆ, ਪਰਵਿੰਦਰ ਉੱਭਾਵਾਲ ਅਤੇ ਯਾਦਵਿੰਦਰ ਧੂਰੀ ਸਰਕਾਰ ਵੱਲੋਂ ਜ਼ਬਰੀ ਕੀਤੀਆਂ ਬਦਲੀਆਂ ਦੇ ਸੰਬੰਧ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੱਦੇ ਤੇ ਅੱਜ ਸੂਬਾ ਕਮੇਟੀ ਦਾ ਡੈਪੂਟੇਸ਼ਨ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਇਹਨਾਂ ਬਦਲੀਆਂ ਅਤੇ ਪੁਲਿਸ ਕੇਸਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਨੇ ਪੂਰੇ ਮਸਲੇ ਨੂੰ ਸਮਝਣ ਤੋਂ ਬਾਅਦ ਅੱਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲਾਇਆ ।ਆਗੂਆਂ ਨੇ ਸੰਗਰੂਰ ਵਿੱਚ ਡੀ.ਈ.ਓ.( ਸੈ.ਸਿੱ.) ਵੱਲੋਂ ਡੀ.ਟੀ.ਐੱਫ.ਸੰਗਰੂਰ ਦੇ ਆਗੂਆਂ ਖਿਲਾਫ ਦਰਜ ਕਰਵਾਏ ਝੂਠੇ ਪੁਲਿਸ ਕੇਸ ਅਤੇ ਨਜਾਇਜ ਕਰਵਾਈਆਂ ਬਦਲੀਆਂ ਸਬੰਧੀ ਸਾਰੀ ਜਾਣਕਾਰੀ ਤੱਥਾਂ ਸਮੇਤ ਪੇਸ਼ ਕੀਤੀ ਅਤੇ ਦੱਸਿਆ ਕਿ ਡੀ.ਈ.ਓ.ਨੇ ਆਪਣੀ ਨਲਾਇਕੀ ਛੁਪਾਉਣ ਲਈ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੈ । ਸਿੱਖਿਆ ਮੰਤਰੀ ਨੇ ਜਲਦੀ ਬਦਲੀਆਂ ਰੱਦ ਕਰਨ ਦਾ ਭਰੋਸਾ ਦਿੱਤਾ ।