ਚੰਡੀਗੜ੍ਹ: 19 ਨਵੰਬਰ: ਦੇਸ਼ ਕਲਿੱਕ ਬਿਓਰੋ
ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਵਿਖੇ ਪਬਲਿਕ ਹੈਲਥ ਡੈਂਟਿਸਟਰੀ ਵਿਭਾਗ ਵੱਲੋਂ ਡਾਕਟਰ ਐਸ.ਐਸ ਗਿੱਲ, ਡੀਨ ਮੈਡੀਕਲ ਸਾਇੰਸਜ਼, ਡਾ. ਵਿਮਲ ਕਾਲੀਆ, ਪਿ੍ਰੰਸੀਪਲ ਆਰਬੀਡੀਸੀਐਚ, ਡਾ. ਰਮਨਦੀਪ ਗੰਭੀਰ, ਐਚਓਡੀ ਦੀ ਅਗਵਾਈ ਹੇਠ ਇੱਕ ਇੰਟਰੈਕਟਿਵ ਸੈਸ਼ਨ ਅਤੇ ਲੈਕਚਰ ਦਾ ਆਯੋਜਨ ਕੀਤਾ ਗਿਆ।
ਇਸ ਇੰਟਰੈਕਟਿਵ ਸੈਸ਼ਨ ਅਤੇ ਲੈਕਚਰ ਦਾ ਵਿਸ਼ਾ ਸੀ ‘ਭਾਰਤ ਅਤੇ ਵਿਦੇਸ਼ ਵਿੱਚ ਦੰਦਾਂ ਦੇ ਵਿਗਿਆਨ ਦੇ ਕੈਰੀਅਰ ਵਿਕਲਪ’। ਵਿਦਿਆਰਥੀ ਦੰਦਾਂ ਦੀ ਸਿਹਤ ਸੰਭਾਲ ਦੇ ਪੇਸ਼ੇ ਬਾਰੇ ਅਕਸਰ ਚਿੰਤਤ ਅਤੇ ਉਲਝਣ ਵਿੱਚ ਰਹਿੰਦੇ ਹਨ ਕਿਉਂਕਿ ਉਹ ਇਸ ਗੱਲ ਤੋਂ ਪੂਰੀ ਤਰਾਂ ਜਾਣੂ ਨਹੀਂ ਹੁੰਦੇ ਹਨ ਕਿ ਇਸ ਖੇਤਰ ਵਿੱਚ ਕੀ ਕੀ ਪੇਸ਼ਕਸ਼ ਹੁੰਦਾ ਹੈ।
ਇਸ ਦੌਰਾਨ ਪਹੁੰਚੇ ਮਾਹਿਰ ਬੁਲਾਰਿਆਂ ਡਾ. ਅਮਨ ਸ਼ਰਮਾ, ਸੰਸਥਾਪਕ, ਡੈਂਟਾਕਮ ਅਤੇ ਡਾ.ਸਿਮਰਨਜੀਤ, ਓਰਲ ਪੈਥੋਲੋਜੀ ਅਤੇ ਡੈਂਟਾਕਮ ਦੇ ਸੀਨੀਅਰ ਸਹਾਇਕ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਤਿਆਰੀ, ਵੱਖ-ਵੱਖ ਨੌਕਰੀਆਂ ਦੇ ਮੌਕਿਆਂ ਅਤੇ ਕਰੀਅਰ ਬਣਾਉਣ ਦੇ ਨੁਕਤਿਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਦਿੱਤੀ।