ਪਬਲਿਕ ਪਲਿਸੀ ਡਾਇਰੈਕਟਰ ਨੇ ਵੀ ਛੱਡੀ ਕੰਪਨੀ
ਨਵੀਂ ਦਿੱਲੀ, 15 ਨਵੰਬਰ, ਦੇਸ਼ ਕਲਿੱਕ ਬਿਓਰੋ :
ਵਟਸਐਪ ਦੇ ਭਾਰਤ ਵਿੱਚ ਮੁੱਖੀ ਅਭਿਜੀਤ ਬੋਸ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੇਟਾ ਇੰਡੀਆ ਦੇ ਜਨਤਕ ਨੀਤੀ ਡਾਇਰੈਕਟਰ ਰਾਜੀਵ ਅਗਰਵਾਲ ਨੇ ਵੀ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਚਾਨਕ ਦੋਵਾਂ ਵੱਲੋਂ ਅਸਤੀਫਾ ਦਿੱਤੇ ਜਾਣ ਬਾਅਦ ਕੰਪਨੀ ਨੇ ਭਾਰਤ ਵਿੱਚ ਵਟਸਐਪ ਪਬਲਿਕ ਪਾਲਿਸੀ ਦੇ ਡਾਇਰੈਕਟਰ ਸ਼ਿਵਨਾਥ ਠੁਕਰਾਲ ਨੂੰ ਭਾਰਤ ਮੇਟਾ ਦੇ ਸਾਰੇ ਪਲੇਟਫਾਰਮ ਲਈ ਪਬਲਿਕ ਪਾਲਿਸੀ ਡਾਇਰੈਕਟਰ ਬਣਾਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਪੇਰੇਂਟ ਕੰਪਨੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਵਿੱਚ ਮੇਟਾ ਪ੍ਰਮੁੱਖ ਅਜੀਤ ਮੋਹਨ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਸਬੰਧੀ WhatsApp ਨੇ ਵੀ ਪੁਸ਼ਟੀ ਕੀਤੀ ਹੈ। ਮੇਟਾ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਵਟਸਐਪ ਦੇ ਭਾਰਤ ਵਿੱਚ ਪ੍ਰਮੁੱਖ ਅਭਿਜੀਤ ਬੋਸ ਨੇ ਅਸਤੀਫਾ ਦੇ ਦਿੱਤਾ ਹੈ। ਉਥੇ, ਰਾਜੀਵ ਅਗਰਵਾਲ ਨੇ ਵਧੀਆ ਮੌਕੇ ਦੀ ਭਾਲ ਵਿੱਚ ਮੇਟਾ ਵਿੱਚ ਆਪਣੀ ਭੂਮਿਕਾ ਤੋਂ ਅਸਤੀਫਾ ਦਿੱਤਾ ਹੈ। ਦੋਵਾਂ ਨੂੰ ਭਵਿੱਖ ਦੇ ਯਤਨਾਂ ਲਈ ਕੰਪਨੀ ਸ਼ੁਭਕਾਮਨਾਵਾਂ ਦਿੰਦੀ ਹੈ।