ਮੋਹਾਲੀ: 15 ਨਵੰਬਰ, ਜਸਵੀਰ ਸਿੰਘ ਗੋਸਲ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਜਯੋਤੀ ਚਾਵਲਾ ਦੀ ਅਗਵਾਈ ਵਿੱਚ ਬਾਲ ਦਿਵਸ ਮਨਾਇਆ ਗਿਆ ਤੇ ਉਨ੍ਹਾਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਸੁਰਜੀਤ ਸਿੰਘ ਲੈਕਚਰਾਰ ਬਾਇਓਲਾਜ਼ੀ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੇ ਇਤਿਹਾਸ ਬਾਰੇ ਆਪਣੇ ਲੈਕਚਰ ਰਾਹੀਂ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਅੱਜ ਵੀ ਬਹੁਤ ਸਾਰੇ ਬਾਲ ਸਮਾਜ ਵਿੱਚ ਇਹੋ ਜਿਹੇ ਹਨ ਜਿਹੜੇ ਪਰਿਵਾਰਕ ਮਜ਼ਬੂਰੀਆਂ ਹੋਣ ਕਰਕੇ ਪੜ੍ਹਾਈ ਨਹੀਂ ਕਰ ਪਾਉਂਦੇ ਸੋ ਸਾਨੂੰ ਤੇ ਸਰਕਾਰਾਂ ਨੂੰ ਉਨ੍ਹਾਂ ਦੇ ਬਾਰੇ ਜਰੂਰ ਸੋਚਣਾ ਚਾਹੀਦਾ ਹੈ।
ਬਾਲ ਦਿਵਸ ਮੌਕੇ ਹੀ ਪੰਜਾਬੀ ਲੈਕਚਰਾਰ ਸ਼੍ਰੀਮਤੀ ਅਮਰਜੀਤ ਕੌਰ ਵੱਲੋਂ ਹਰਪ੍ਰੀਤ ਸਿੰਘ ਵੋਕੇਸ਼ਨਲ ਮਾਸਟਰ ਕੰਪਿਊਟਰ ਸਾਇੰਸ ਦੁਆਰਾ ਸੰਪਾਦਿਤ ਸਕੂਲ ਮੈਗਜ਼ੀਨ "ਉਮੀਦ " ਦੀ ਘੁੰਢ ਚੁਕਾਈ ਕੀਤੀ ਗਈ।