ਮੋਰਿੰਡਾ ,14 ਨਵੰਬਰ ( ਭਟੋਆ )
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਪ੍ਰਿੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ । ਸਕੂਲ ਦੇ ਅਧਿਆਪਕਾਂ ਗੁਰਪ੍ਰੀਤ ਸਿੰਘ ਹੀਰਾ ਅਤੇ ਹਰਨੀਰ ਕੌਰ ਮਾਂਗਟ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਧਾਰਮਿਕ ਗੀਤ ਨਾਲ ਕੀਤੀ ਗਈ । ਇਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਗੀਤ, ਨਾਚ ਕਿਰਿਆਵਾਂ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ, ਜਿਸ ਦੀ ਸਭਨਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ । ਸਮਾਗਮ ਦੌਰਾਨ ਹੀ ਵਿਸ਼ੇਸ਼ ਮੈਗਜ਼ੀਨ ਕਲਮ ਤ੍ਰਿੰਝਣ ਜਾਰੀ ਕਰਦਿਆਂ ਪ੍ਰਿੰਸੀਪਲ ਜਗਤਾਰ ਸਿੰਘ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਾਹਿਤ ਦੀਆਂ ਵੱਖੋ ਵੱਖਰੀਆਂ ਵੰਨਗੀਆਂ ਰਾਹੀਂ ਵਿਚਾਰ ਪ੍ਰਗਟਾਵੇ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਆਪਣੀਆਂ ਮੌਲਿਕ ਰਚਨਾਵਾਂ ਲਿਖਣ ਲਈ ਉਤਸ਼ਾਹਿਤ ਕੀਤਾ । ਉਪਰੰਤ ਕਰਵਾਏ ਪੇਂਟਿੰਗ ਮੁਕਾਬਲਿਆਂ ਦੌਰਾਨ ਵਿਦਿਆਰਥ ਪਵਨਪਰੀਤ ਕੌਰ, ਅਨੁ ਰਾਣੀ, ਰੋਮਨ,ਪ੍ਰਿਆ ਅਤੇ ਅੰਮ੍ਰਿਤ ਕੌਰ ਮਹਿਕ ਆਦਿ ਸਮੇਤ ਲੇਖ ਮੁਕਾਬਲੇ ਵਿੱਚ ਲਵਪ੍ਰੀਤ ਕੌਰ, ਪ੍ਰਿਯੰਕਾ ਸ਼ਰਮਾ, ਜੈਸਮੀਨ ਕੌਰ, ਮਹਿਕ ਰਾਣਾ, ਗੁਰਦੀਪ ਕੌਰ, ਏਕਮਜੋਤ ਕੌਰ, ਪ੍ਰਭਜੋਤ ਕੌਰ, ਤਰਨਜੋਤ ਕੌਰ ਅਤੇ ਸਾਹਿਬਪਰੀਤ ਕੌਰ ਜੇਤੂ ਰਹੀਆਂ । ਇਨ੍ਹਾਂ ਜੇਤੂ ਰਹੇ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਲੈਕਚਰਾਰ ਰਾਕੇਸ਼ ਸ਼ਰਮਾ, ਰਣਦੀਪ ਕੌਰ, ਅਮਨਦੀਪ ਸਿੰਘ, ਜਸਮੀਨ ਕੌਰ, ਜੈਦੀਪ ਕੌਰ, ਮਨਦੀਪ ਕੁਮਾਰ ਅਤੇ ਜਸਵੀਰ ਸਿੰਘ ਆਦਿ ਹਾਜਰ ਸਨ ।