ਮੋਰਿੰਡਾ , 14 ਨਵੰਬਰ ( ਭਟੋਆ)
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜੀ ਸਲਾਬਤਪੁਰ ਦੇ ਵਿਦਿਆਰਥੀਆਂ ਦਾ ਬਲਾਕ ਪੱਧਰੀ ਪਹਾੜੇ ਸੁਣਾਉਣ ਦੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਤੇ ਸਕੂਲ ਪੁੱਜਣ ਤੇ ਅਧਿਆਪਕਾਂ ਵੱਲੋਂ ਸਨਮਾਨ ਕੀਤਾ ਗਿਆ । ਸਕੂਲ ਇੰਚਾਰਜ ਹਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਦਿਆਰਥੀਆਂ ਦੇ ਬਲਾਕ ਪੱਧਰੀ ਪਹਾੜੇ ਸੁਣਾਉਣ ਦੇ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਨਿਹੰਗ ਵਿਖੇ ਹੋਏ, ਜਿੱਥੇ ਸਕੂਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਹਸਮੀਤ ਕੌਰ ਨੇ 34 ਤੱਕ ਅੰਗਰੇਜ਼ੀ ਮਾਧਿਅਮ ਰਾਹੀਂ ਪਹਾੜੇ ਸੁਣਾ ਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ । ਇਸ ਤੋਂ ਇਲਾਵਾ ਦੂਜੀ ਜਮਾਤ ਦੀ ਵਿਦਿਆਰਥਣ ਬਵਨੀਤ ਕੌਰ ਨੇ 12 ਤੱਕ ਅੰਗਰੇਜ਼ੀ ਮਾਧਿਅਮ ਰਾਹੀਂ 32 ਪਹਾੜੇ ਸੁਣਾ ਕੇ ਦੂਜੀ ਪੁਜੀਸ਼ਨ ਹਾਸਲ ਕੀਤੀ । ਇਨ੍ਹਾਂ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਕੂਲ ਪੁੱਜਣ ਤੇ ਸਰਪੰਚ ਅਮਰਸੰਗਰਾਮ ਸਿੰਘ ਅਤੇ ਚੇਅਰਮੈਨ ਪਰਮਜੀਤ ਸਿੰਘ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ । ਇਸ ਮੌਕੇ ਅਧਿਆਪਕਾਂ ਜਸਵੀਰ ਕੌਰ, ਲਾਭ ਕੌਰ, ਗੁਰਦੀਪ ਕੌਰ ਅਤੇ ਉਸ਼ਾ ਰਾਣੀ ਆਦਿ ਹਾਜਰ ਸਨ ।