ਮੋਰਿੰਡਾ, 18 ਅਕਤੂਬਰ ( ਭਟੋਆ)
ਸਰਕਾਰੀ ਮਿਡਲ ਸਕੂਲ ਮੁੰਡੀਆਂ ਦੀ ਹਿੰਦੀ ਅਧਿਆਪਕਾ ਡਾ. ਦਲਜੀਤ ਰਾਣੀ ਨੇ ਅਧਿਆਪਕ ਫੈਸਟ ਵਿੱਚ ਜ਼ਿਲ੍ਹਾ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ਼ਿਵਾਲੀ ਸ਼ਰਮਾ ਨੇ ਦੱਸਿਆ ਕਿ ਅਧਿਆਪਕਾ ਦਲਜੀਤ ਰਾਣੀ ਦੇ ਸਕੂਲ ਪੁੱਜਣ ’ਤੇ ਸਕੂਲ ਸਟਾਫ ਮੈਂਬਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਅਧਿਆਪਕਾ ਦਲਜੀਤ ਰਾਣੀ ’ਤੇ ਸਾਨੂੰ ਮਾਣ ਹੈ, ਜਿਹਨਾਂ ਦੀ ਸ਼ਾਨਦਾਰ ਕਾਰਗੁਜਾਰੀ ਸਦਕਾ ਸਕੂਲ ਅਤੇ ਬਲਾਕ ਦਾ ਨਾਂਅ ਉੱਚਾ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਢੰਗਰਾਲੀ, ਜਸਬੀਰ ਸਿੰਘ ਸ਼ਾਂਤਪੁਰੀ, ਕਰਮਜੀਤ ਸਿੰਘ ਲੱਕੀ ਸਕਰੁੱਲਾਂਪੁਰੀ, ਮਨਦੀਪ ਕੌਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।