ਬੀ.ਬੀ.ਐਸ.ਬੀ.ਈ.ਸੀ., ਫਤਹਿਗੜ੍ਹ ਸਾਹਿਬ ਓਵਰਆਲ ਜੇਤੂ ਅਤੇ ਸਵਾਮੀ ਵਿਵੇਕਾਨੰਦ, ਬਨੂੜ ਪਹਿਲੇ ਰਨਰ ਅੱਪ ਰਿਹਾ।
ਮੋਹਾਲੀ 17 ਅਕਤੂਬਰ 2022, ਦੇਸ਼ ਕਲਿੱਕ ਬਿਓਰੋ
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ ਆਈ. ਕੇ. ਜੀ-ਪੀ. ਟੀ. ਯੂ, ਜਲੰਧਰ ਦਾ ਯੁਵਕ ਮੇਲਾ ਸਮਾਪਤ ਹੋਇਆ। ਬੀ.ਬੀ.ਐੱਸ.ਬੀ.ਈ.ਸੀ., ਫਤਿਹਗੜ੍ਹ ਨੇ ਓਵਰਆਲ ਜੇਤੂ ਟਰਾਫੀ ਜਿੱਤੀ ਅਤੇ ਓਵਰਆਲ ਜੇਤੂ ਘੋਸ਼ਿਤ ਕੀਤਾ| ਜਦੋਂਕਿ ਸਵਾਮੀ ਵਿਵੇਕਾਨੰਦ, ਬਨੂੜ ਓਵਰਆਲ ਪਹਿਲੇ ਰਨਰ ਅੱਪ ਰਹੇ। ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਰਾਜਪੁਰਾ ਦੇ ਵਿਦਿਆਰਥੀਆਂ ਨੇ ਸਪਾਟ ਫੋਟੋਗ੍ਰਾਫੀ ਅਤੇ ਕਵਿਤਾ ਪਾਠ ਵਿੱਚ ਜਿੱਤ ਪ੍ਰਾਪਤ ਕੀਤੀ। ਆਈ.ਕੇ.ਜੀ.-ਪੀ.ਟੀ.ਯੂ., ਜਲੰਧਰ ਦੇ ਪੱਛਮੀ ਜ਼ੋਨ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਗਭਗ 10 ਕਾਲਜਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਯੁਵਕ ਮੇਲੇ ਦੀਆਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲਿਆ।
ਇਸ ਮੇਲੇ ਦਾ ਉਦਘਾਟਨ ਸ. ਹਰਪਾਲ ਸਿੰਘ ਚੀਮਾ, ਵਿੱਤ ਮੰਤਰੀ, ਪੰਜਾਬ ਨੇ ਕੀਤਾ ਜਦੋਂਕਿ ਨੀਨਾ ਮਿੱਤਲ, ਵਿਧਾਇਕਾ, ਰਾਜਪੁਰਾ ਵਿਸ਼ੇਸ਼ ਮਹਿਮਾਨ ਸਨ। ਦੂਜੇ ਦਿਨ ਸ. ਗੁਰਲਾਲ ਸਿੰਘ,ਵਿਧਾਇਕ, ਹਲਕਾ ਘਨੌਰ ਨੇ ਮੁੱਖ ਮਹਿਮਾਨ ਵਜੋਂ ਸਮੂਹ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਐਡਵੋਕੇਟ ਵਿਕਰਮ ਪਾਸੀ, ਸ੍ਰੀ ਲਵੀਸ਼ ਮਿੱਤਲ, ਸ. ਰੁਪਿੰਦਰ ਸਿੰਘ ਪ੍ਰਧਾਨ ਅਨਾਜ ਮੰਡੀ ਰਾਜਪੁਰਾ ਵਿਸ਼ੇਸ਼ ਮਹਿਮਾਨ ਸਨ। ਸ਼. ਸੁਮੀਰ ਸ਼ਰਮਾ, ਸਹਾਇਕ ਡਾਇਰੈਕਟਰ, ਯੁਵਕ ਮਾਮਲੇ, ਆਈ.ਕੇ.ਜੀ.-ਪੀ.ਟੀ.ਯੂ ਇਸ ਮੌਕੇ ਹਾਜ਼ਰ ਸਨ । ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਪ੍ਰਸਿੱਧ ਪੰਜਾਬੀ ਗਾਇਕ ਸੰਗਰਾਮ ਹੰਜਰਾ, ਜਸ਼ਨ, ਗੁਰਸੇਵਕ ਲਿਖਾਰੀ, ਪਰਮ ਅਤੇ ਕਸ਼ਮੀਰੀ ਕਲਾਕਾਰ ਪੋਪਿੰਗ ਸੈਮ ਨੇ ਵੀ ਵੱਖ-ਵੱਖ ਦਿਨਾਂ ਦੌਰਾਨ ਦਰਸ਼ਕਾਂ ਦਾ ਮਨ ਮੋਹ ਲਿਆ।
ਯੁਵਕ ਮੇਲੇ ਦੇ ਸਮੁੱਚੇ ਨਤੀਜੇ ਵਿੱਚ ਸੰਗੀਤ, ਡਾਂਸ, ਥੀਏਟਰ, ਭੰਗੜਾ, ਸਮੂਹ ਸ਼ਬਦ, ਸ਼ਾਸਤਰੀ ਸੰਗੀਤ, ਫਾਈਨ ਆਰਟਸ, ਸਾਹਿਤਕ, ਭਾਸ਼ਣ, ਪੋਸਟਰ ਮੇਕਿੰਗ, ਡਿਬੇਟ, ਕੁਇਜ਼, ਮਹਿੰਦੀ, ਕੋਲਾਜ ਮੇਕਿੰਗ, ਕਾਰਟੂਨਿੰਗ, ਵੈਸਟਰਨ ਗਰੁੱਪ ਸਾਂਗ, ਲਾਈਟ, ਵੋਕਲ ਇੰਡੀਅਨ ਆਦਿ ਵਿੱਚ ਬਾਬਾ ਬੰਦਾ ਸਿੰਘ ਕਾਲਜ ਪਹਿਲੇ ਸਥਾਨ ’ਤੇ ਰਿਹਾ। ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਨੂੜ ਲੇਖ ਲਿਖਣ ਵਿੱਚ, ਮੌਕੇ ਦੀ ਪੇਂਟਿੰਗ ਵਿੱਚ ਪਹਿਲਾ ਅਤੇ ਕਵਿਤਾ ਉਚਾਰਨ ਡਿਬੇਟ, ਮਹਿੰਦੀ ਆਦਿ ਵਿੱਚ ਦੂਜੇ ਸਥਾਨ ਤੇ ਰਿਹਾ ਅਤੇ ਆਈ. ਐਸ. ਐਫ. ਕਾਲਜ ਮੋਗਾ ਨੇ ਮਹਿੰਦੀ ਅਤੇ ਲਘੂ ਕਹਾਣੀ ਲੇਖਣ ਵਿੱਚ ਤੀਜਾ ਸਥਾਨ ਜਦਕਿ ਗੁਰਦਾਸੀ ਦੇਵੀ ਇੰਸਟੀਚਿਊਟ ਆਫ ਟੈਕਨਾਲੋਜੀ, ਬੁਢਲਾਡਾ ਨੇ ਗਿੱਧਾ ਅਤੇ ਆਨ ਸਪਾਟ ਫੋਟੋਗ੍ਰਾਫੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।