ਮੋਰਿੰਡਾ, 15 ਅਕਤੂਬਰ ( ਭਟੋਆ)
ਸਰਕਾਰੀ ਕਾਲਜ ਰੂਪਨਗਰ ਵਿਖੇ ਰੈੱਡ ਰਿਬਨ ਕਲੱਬ ਵਲੋਂ ਐੱਚ.ਆਈ.ਵੀ ਏਡਜ਼, ਨਸ਼ਿਆਂ, ਖੂਨਦਾਨ ਅਤੇ ਟੀ.ਬੀ. ਸਬੰਧੀ ਕਰਵਾਏ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ ਮੋਰਿੰਡਾ ਨੇ ਤੀਜਾ ਹਾਸਿਲ ਕੀਤਾ। ਇਹ ਜਾਣਕਾਰੀ ਮੈਡਮ ਹਰਪ੍ਰੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਇਸ ਪ੍ਰਾਪਤੀ ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਲਵਪ੍ਰੀਤ ਕੌਰ (ਬੀ.ਏ. ਭਾਗ ਦੂਜਾ), ਨਵਨੀਤ ਕੌਰ (ਬੀ.ਸੀ.ਏ. ਭਾਗ ਪਹਿਲਾ), ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਦਿਵਿਆ ਸ਼ਰਮਾ ਅਤੇ ਰਾਜਵਿੰਦਰ ਕੌਰ ਨੂੰ ਵਧਾਈ ਦਿੱਤੀ।