ਪਟਿਆਲਾ: 15 ਅਕਤੂਬਰ, ਦੇਸ ਕਲਿੱਕ ਬਿਓਰੋ
ਅਧਿਆਪਨ ਵਿਸ਼ੇ ਵਿੱਚ ਗੁਣਾਤਮਿਕ ਸੁਧਾਰ ਹਿੱਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਟੀਚਰ ਫੈਸਟ ਦਾ ਆਯੋਜਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਕੀਤਾ ਗਿਆ।ਜ਼ਿਲ੍ਹੇ ਦੇ 16 ਸਿੱਖਿਆ ਬਲਾਕਾਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਦਪੁਰਕੇਸ਼ੋ ਦੇ ਮੈਡਮ ਵੰਦਨਾ (ਸਮਾਜਿਕ ਮਿਸਟ੍ਰੈੱਸ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸ਼ਰਮਾ ਦੁਆਰਾ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ ।ਮੈਡਮ ਵੰਦਨਾ ਵੱਲੋਂ ਅੰਗਰੇਜ਼ੀ ਵਿਸ਼ੇ ਉੱਪਰ ਪ੍ਰੋਜੈਕਟ ਦੀ ਵਿਆਖਿਆ ਕਰਕੇ ਜ਼ਿਲ੍ਹਾ ਲੈਵਲ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸਕੂਲ ਪੁੱਜਣ ਉਪਰੰਤ ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਅਤੇ ਸਟਾਫ ਵੱਲੋਂ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ ਅਤੇ ਸਟੇਟ ਪੱਧਰੀ ਫੈਸਟ ਵਿੱਚ ਵੀ ਅੱਵਲ ਆਉਣ ਦੀ ਕਾਮਨਾ ਵੀ ਕੀਤੀ।ਮੈਡਮ ਵੰਦਨਾ ਨੇ ਸਭ ਸਟਾਫ ਮੈਂਬਰਾ ਦਾ ਧੰਨਵਾਦ ਵੀ ਕੀਤਾ।