ਮੋਰਿੰਡਾ 13 ਅਕਤੂਬਰ ( ਭਟੋਆ ) ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਧਿਆਪਕਾਂ ਵਲੋਂ ਕੰਪਨੀਆਂ ਵਲੋਂ ਕੀਤੇ ਜਾ ਰਹੇ ਸ਼ੋਸ਼ਣ ਦਾ ਪੁਰਜੋਰ ਵਿਰੋਧ ਕੀਤਾ ਗਿਆ ਅਤੇ ਸਰਕਾਰ ਵਲੋਂ ਕੰਪਨੀਆਂ ਪ੍ਰਤਿ ਕੋਈ ਵੀ ਸਖਤ ਕਦਮ ਨਾ ਚੁੱਕਣ ਤੇ ਵੀ ਰੋਸ਼ ਜ਼ਾਹਿਰ ਕੀਤਾ ਗਿਆ।
ਇਸ ਸਬੰਧੀ ਇੱਥੇ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਸੂਬਾ ਕਮੇਟੀ ਮੈਂਬਰ ਸ਼ਾਮ ਲਾਲ ਅਤੇ ਗੁਰਲਾਲ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਯੂਨੀਅਨ ਆਗੂਆਂ ਵਲੋਂ ਸੰਘਰਸ਼ ਦਾ ਰਾਹ ਅਪਣਾਉਣ ਲਈ ਸਹਿਮਤੀ ਬਣਾਈ ਗਈ ਅਤੇ ਸ਼ਾਂਤ ਮਈ ਰੈਲੀ ਦਾ ਐਲਾਨ ਕੀਤਾ ਗਿਆ। ਇਹ ਰੈਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ 30 ਅਕਤੂਬਰ ਨੂੰ "ਕੰਪਨੀਆ ਭਜਾਉ" "ਸਿੱਖਿਆ ਬਚਾਉ" ਦੇ ਨਾਅਰੇ ਨਾਲ ਪੂਰੀ ਕੀਤੀ ਜਾਵੇਗੀ। ਇਸ ਰੈਲੀ ਵਿੱਚ ਅਧਿਆਪਕਾਂ ਦੀਆਂ ਮੁੱਖ ਮੰਗਾਂ ਐਨ ਐਸ ਕਿਉ ਐਫ ਅਧਿਆਪਕਾਂ ਦੇ ਨੌਕਰੀ ਨੂੰ ਸੁਰੱਖਿਅਤ ਕਰਨ ਲਈ ਨੀਤੀ ਬਣਾਈ ਜਾਵੇ, ਐਨ ਐਸ ਕਿਉ ਐਫ ਅਧਿਆਪਕਾਂ ਨੂੰ ਕੰਮ ਦੇ ਆਧਾਰ ਤੇ ਪੂਰਾ ਸਕੇਲ ਦਿੱਤਾ ਜਾਵੇ, ਅਧਿਆਪਕਾਂ ਨੂੰ ਮੈਡੀਕਲ ਛੁੱਟੀ ਦਿੱਤੀ ਜਾਵੇ, ਅਧਿਆਪਕਾਂ ਦੀ ਬਦਲੀ ਦਾ ਪ੍ਰਬੰਧ ਕੀਤਾ ਜਾਵੇ ਆਦਿ ਸ਼ਾਮਲ ਹੋਣਗੀਆਂ।
ਗੱਲਬਾਤ ਦੋਰਾਨ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਸੂਬਾ ਕਮੇਟੀ ਮੈਂਬਰ ਸ਼ਾਮ ਲਾਲ ਅਤੇ ਗੁਰਲਾਲ ਸਿੰਘ ਸਿੱਧੂ ਨੇ ਦੱਸਿਆ ਕਿ ਆਊਟਸੋਰਸਿੰਗ ਨੂੰ ਜਿੱਥੇ ਸਰਕਾਰ ਬੰਦ ਕਰਕੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਚੁੱਪ ਚਪੀਤੇ ਪੰਜਾਬ ਸਰਕਾਰ 350 ਦੇ ਕਰੀਬ ਨਵੀਆਂ ਭਰਤੀਆਂ ਸਰਕਾਰੀ ਸਕੂਲਾਂ ਵਿੱਚ ਆਊਟਸੋਰਸਿੰਗ ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ ਜੋ ਕਿ ਸਿੱਖਿਆ ਦੇ ਨਿੱਜੀਕਰਨ ਵੱਲ ਸਰਕਾਰ ਦਾ ਹੋਰ ਇੱਕ ਕਦਮ ਹੈ ਅਤੇ ਉੱਧਰ ਦੂਜੇ ਪਾਸੇ ਹਰਿਆਣਾ ਅਤੇ ਅਸਾਮ ਦੀਆਂ ਸਰਕਾਰਾਂ ਪਹਿਲਾਂ ਹੀ ਆਊਟਸੋਰਸਿੰਗ ਪ੍ਰਣਾਲੀ ਖਤਮ ਕਰਕੇ ਇੱਕ ਸਾਂਝੀ ਸੋਸਾਇਟੀ ਬਣਾ ਚੁੱਕੀ ਹੈ ਅਤੇ ਇੱਥੇ ਪੰਜਾਬ ਸਰਕਾਰ ਕਿਉ ਨਹੀਂ ਕਰ ਸਕਦੀ। ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਾਰੇ ਲੀਡਰਾਂ ਨੇ ਕਿਹਾ ਸੀ ਕਿ ਪਹਿਲ ਦੇ ਅਧਾਰ ਤੇ ਸਰਕਾਰੀ ਸਕੂਲਾਂ ਵਿੱਚੋਂ ਕੰਪਨੀਆਂ ਨੂੰ ਬਾਹਰ ਕੱਢ ਕੇ ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕਾਂ ਦਾ ਹੱਲ ਕੀਤਾ ਜਾਵੇਗਾ ਪਰ ਅੱਜ ਸਰਕਾਰ ਬਣਨ ਤੋਂ ਸੱਤ ਮਹੀਨੇ ਲੰਘਣ ਦੇ ਬਾਵਜੂਦ ਵੀ ਅਜਿਹਾ ਨਹੀ ਹੋਇਆ। ਇਸ ਲਈ ਐਨ ਐਸ ਕਿਉ ਐਫ ਵੋਕੇਸ਼ਨਲ ਅਧਿਆਪਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸਰਕਾਰ ਤੋਂ ਉੱਪਰ ਦਿੱਤੀਆਂ ਮੰਗਾਂ ਦੀ ਪੂਰਤੀ ਲਈ ਸ਼ਾਂਤ ਮਈ ਰੈਲੀ ਕਰਨਗੇ ਅਤੇ ਜੇਕਰ ਇਸ ਰੈਲੀ ਵਿੱਚ ਸਾਡੀਆਂ ਮੰਗਾਂ ਦੇ ਹੱਲ ਨਹੀਂ ਕੀਤੇ ਗਏ ਤਾਂ ਐਨ ਐਸ ਕਿਉ ਐਫ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਅਮਨਦੀਪ ਸਿੰਘ (ਲੁਧਿਆਣਾ), ਸੂਬਾ ਕਮੇਟੀ ਮੈਂਬਰ ਦੇਵਿੰਦਰ ਸਿੰਘ (ਸੰਗਰੂਰ), ਜਿਲਾ ਪ੍ਰਧਾਨ (ਮਾਨਸਾ) ਤਰੁਣ ਕੁਮਾਰ ਗੋਇਲ, ਜਿਲਾ ਗੁਰਦਾਸਪੁਰ ਤੋਂ ਕਮੇਟੀ ਮੈਂਬਰ ਮੈਡਮ ਅਨੀਤਾ ਅਤੇ ਮੈਡਮ ਅਮਨਦੀਪ ਕੌਰ, ਜਿਲਾ ਪ੍ਰਧਾਨ (ਬਰਨਾਲਾ) ਮੋਹਿੰਦਰਪਾਲ ਸਿੰਘ, ਜਿਲਾ ਸਕੱਤਰ (ਬਰਨਾਲਾ) ਸੰਜੇ ਸਿੰਘ ਉੱਪਲ, ਸੂਬਾ ਕਮੇਟੀ ਮੈਂਬਰ ਰਸ਼ਪ੍ਰੀਤ ਸਿੰਘ (ਅੰਮ੍ਰਿਤਸਰ), ਜਿਲਾ ਪ੍ਰਧਾਨ (ਮੋਗਾ) ਦਲਵੀਰ ਸਿੰਘ ਬਰਾੜ, ਜਿਲਾ ਸਕੱਤਰ (ਮੋਗਾ) ਗਗਨਦੀਪ ਸਿੰਘ, ਸੂਬਾ ਕਮੇਟੀ ਮੈਂਬਰ ਜਰਨੈਲ ਸਿੰਘ, ਸੂਬਾ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਸਿੱਧੂ, ਕਮੇਟੀ ਮੈਂਬਰ ਸੁਖਰਾਜ ਸਿੰਘ ਅਤੇ ਜਸਵਿੰਦਰ ਸਿੰਘ ਮੋਗਾ ਅਤੇ ਹੋਰ ਬਹੁਗਿਣਤੀ ਮੈਂਬਰ ਹਾਜਰ ਸਨ।