Hindi English Tuesday, 25 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਸਿੱਖਿਆ/ਤਕਨਾਲੋਜੀ

More News

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਸਮੇਤ ਤਿੰਨ ਅਧਿਆਪਕ ਜਥੇਬੰਦੀਆਂ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਬੇਸਿੱਟਾ ਰਹੀ

Updated on Thursday, October 13, 2022 18:57 PM IST

 
ਜਥੇਬੰਦੀਆਂ ਵੱਲੋਂ 23 ਅਕਤੂਬਰ ਨੂੰ ਮੰਤਰੀਆਂ ਦੇ ਘਰਾਂ ਅੱਗੇ ਅਰਥੀ ਫੂਕ ਮੁਜ਼ਾਹਰੇ ਕਰਕੇ ਕਾਲ਼ੀ ਦਿਵਾਲੀ ਮਨਾਉਣ ਦਾ ਐਲਾਨ
 
ਸਿੱਖਿਆ ਮੰਤਰੀ ਦੀ ਰਿਹਾਇਸ਼ ਆਨੰਦਪੁਰ ਸਾਹਿਬ ਵਿਖੇ 6‌ ਨਵੰਬਰ ਨੂੰ ਸੂਬਾਈ ਰੈਲੀ ਕਰਨ ਦਾ ਵੀ ਐਲਾਨ
 
ਸਿੱਖਿਆ ਮੰਤਰੀ ਵੱਲੋਂ ਵਿਭਾਗ ਦੇ ਮਸਲਿਆਂ ਦਾ ਹਕੀਕੀ ਹੱਲ ਕਰਨ ਦੀ ਥਾਂ ਧਮਕੀਆਂ ਰਾਹੀਂ ਧਰਨਾ ਮੁਕਤ ਕਰਨ ਦੇ ਗ਼ੈਰ ਜਮਹੂਰੀ ਰਵੱਈਏ ਦੀ ਸਖ਼ਤ ਨਿਖੇਧੀ
 
ਦਲਜੀਤ ਕੌਰ ਭਵਾਨੀਗੜ੍ਹ 
 
ਚੰਡੀਗੜ੍ਹ, 13 ਅਕਤੂਬਰ, 2022: ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.), ਸਮੇਤ ਤਿੰਨ ਅਧਿਆਪਕ ਜਥੇਬੰਦੀਆਂ ਜਿਨ੍ਹਾਂ ਵਿੱਚ ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋ: 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਰਕਟ ਹਾਊਸ ਚੰਡੀਗਡ਼੍ਹ ਵਿਖੇ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਸ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮਸਲਿਆਂ ਦਾ ਠੋਸ ਹੱਲ ਨਾ ਕਰਨ ਦੇ ਵਿਰੋਧ ਵਿੱਚ ਹੁਣ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.), ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋ: 6505 (ਜੈ ਸਿੰਘ ਵਾਲਾ) ਅਤੇ ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਵੱਲੋਂ ਦਿਵਾਲੀ ਮੌਕੇ 23 ਅਕਤੂਬਰ ਨੂੰ 9 ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਅਰਥੀ ਫੂਕ ਮੁਜ਼ਾਹਰੇ ਕਰਨ ਅਤੇ 6 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਆਨੰਦਪੁਰ ਸਾਹਿਬ ਵਿਖੇ ਸੂਬਾਈ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ।
 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, 6505 ਈਟੀਟੀ ਦੇ ਪ੍ਰਧਾਨ ਕਮਲ ਠਾਕੁਰ ਅਤੇ ਓਡੀਐੱਲ ਅਧਿਆਪਕ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਗਰੇਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਵੱਲੋਂ ਵਿਭਾਗ ਦੀ ਅਫ਼ਸਰਸ਼ਾਹੀ ਸਮੇਤ ਪੈਨਲ ਮੀਟਿੰਗ ਕਰਕੇ ਮੰਗਾਂ ਸਬੰਧੀ ਤਸੱਲੀਬਖ਼ਸ਼ ਜਵਾਬ ਦੇਣ ਦੀ ਥਾਂ ਕੇਵਲ ਮਸਲੇ ਸੁਣਨ ਅਤੇ 40 ਦਿਨਾਂ ਬਾਅਦ ਦੁਬਾਰਾ ਮਿਲਣ ਦਾ ਕਹਿ ਕੇ ਮਹਿਜ਼ ਖਾਨਾਪੂਰਤੀ ਕੀਤੀ ਗਈ ਹੈ। ਜਦ ਕਿ ਜਥੇਬੰਦੀਆਂ ਵੱਲੋਂ ਓ.ਡੀ.ਐੱਲ. ਅਧਿਆਪਕਾਂ ਦੇ 11-11 ਸਾਲ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ 180 ਈਟੀਟੀ ਅਧਿਆਪਕਾਂ 'ਤੇ ਮੂਲ ਭਰਤੀ (4500 ਈ.ਟੀ.ਟੀ.) ਦੇ ਸਾਰੇ ਲਾਭ ਬਹਾਲ ਕਰਨ ਸਬੰਧੀ 'ਮੰਗ ਪੱਤਰ' ਪਹਿਲਾਂ ਹੀ ਬੀਤੀ 2 ਸਤੰਬਰ ਨੂੰ ਸਮੁੱਚੇ ਜ਼ਿਲ੍ਹਾ ਕੇਂਦਰਾਂ ਤੋਂ ਭੇਜੇ ਜਾ ਚੁੱਕੇ ਹਨ। 
 
ਅਧਿਆਪਕ ਆਗੂਆਂ ਨੇ ਸਿੱਖਿਆ ਮੰਤਰੀ ਵੱਲੋਂ ਵਿਭਾਗ ਦੇ ਮਸਲਿਆਂ ਦਾ ਹਕੀਕੀ ਹੱਲ ਕਰਨ ਦੀ ਥਾਂ ਧਮਕੀਆਂ ਰਾਹੀਂ ਧਰਨਾ ਮੁਕਤ ਕਰਨ ਦੇ ਗ਼ੈਰ ਜਮਹੂਰੀ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਹੈ। ਸੰਘਰਸ਼ ਨੂੰ ਤੇਜ਼ ਕਰਨ ਦੇ ਫ਼ੈਸਲੇ ਤਹਿਤ 23 ਅਕਤੂਬਰ ਨੂੰ ਦੀਵਾਲੀ ਮੌਕੇ ਕੈਬਨਿਟ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਰੋਸ ਦਿਵਸ ਤਹਿਤ ਸੰਗਰੂਰ ਵਿਖੇ ਹਰਪਾਲ ਸਿੰਘ ਚੀਮਾ, ਬਰਨਾਲਾ ਵਿਖੇ ਗੁਰਮੀਤ ਸਿੰਘ ਮੀਤ ਹੇਅਰ, ਅੰਮ੍ਰਿਤਸਰ ਵਿਖੇ ਇੰਦਰਬੀਰ ਸਿੰਘ ਨਿੱਝਰ, ਸਮਾਣਾ ਵਿਖੇ ਚੇਤਨ ਸਿੰਘ ਜੌਡ਼ਾਮਾਜਰਾ, ਗੰਭੀਰਪੁਰ (ਆਨੰਦਪੁਰ ਸਾਹਿਬ) ਵਿਖੇ ਹਰਜੋਤ ਸਿੰਘ ਬੈਂਸ, ਹੁਸ਼ਿਆਰਪੁਰ ਵਿਖੇ ਬ੍ਰਹਮਸ਼ੰਕਰ ਜਿੰਪਾ, ਮਲੋਟ ਵਿਖੇ ਡਾ. ਬਲਜੀਤ ਕੌਰ, ਗੁਰੂ ਹਰਸਹਾਏ ਵਿਖੇ ਫੌਜਾ ਸਿੰਘ ਸ਼ਰਾਰੀ ਦੀ ਅਤੇ ਪਿੰਡ ਕਟਾਰੂਚੱਕ (ਪਠਾਨਕੋਟ) ਵਿਖੇ ਲਾਲ ਚੰਦ ਕਟਾਰੂਚੱਕ ਦੇ ਘਰਾਂ ਮੂਹਰੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਉਪਰੰਤ ਵੀਂ ਮਸਲਿਆਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ 6 ਨਵੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹਜਾਰਾਂ ਦੀ ਸ਼ਮੂਲੀਅਤ ਵਾਲੀ ਸੂਬਾਈ ਰੈਲੀ ਕਰਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਦਾ ਕੀਤਾ ਜਾਵੇਗਾ।
 
ਇਸ ਮੌਕੇ ਬੇਅੰਤ ਸਿੰਘ ਫੂਲੇਵਾਲਾ, ਰਾਜੀਵ ਕੁਮਾਰ ਬਰਨਾਲਾ, ਗੁਰਪਿਆਰ ਕੋਟਲੀ, ਸੋਹਣ ਸਿੰਘ ਬਰਨਾਲਾ, ਹਰਬੰਸ ਲਾਲ, ਲਵਦੀਪ ਰੌਕੀ, ਮਹਿੰਦਰ ਸਿੰਘ ਕੌੜਿਆਂਵਾਲੀ, ਗੁਰਮੁਖ ਸਿੰਘ, ਪ੍ਰਿੰ: ਲਖਵਿੰਦਰ ਸਿੰਘ, ਮੁਕੇਸ਼ ਕੁਮਾਰ, ਜਤਿੰਦਰ ਸਿੰਘ, ਭਾਲੇਸ਼ ਸ਼ਰਮਾ, ਰਾਕੇਸ਼ ਗੁਰਦਾਸਪੁਰ, ਗਿਆਨ ਚੰਦ ਰੂਪਨਗਰ, ਹਰਪ੍ਰੀਤ ਸਿੰਘ, ਹਰਪ੍ਰੀਤ ਸਾਮਾ, ਅਵਤਾਰ ਸਿੰਘ ਖਾਲਸਾ ਅਤੇ ਭਾਰਤ ਭੂਸਣ ਵੀ ਸ਼ਾਮਿਲ ਰਹੇ।

ਵੀਡੀਓ

ਹੋਰ
Have something to say? Post your comment
ਦੋ ਸਿਮ ਵਾਲਾ ਫੋਨ ਰੱਖਣ ਵਾਲੇ ਸਾਵਧਾਨ : ਦੋ ਨੰਬਰ ਚਲਾਉਣ ਉਤੇ ਦੇਣੇ ਪੈਣਗੇ ਪੈਸੇ

: ਦੋ ਸਿਮ ਵਾਲਾ ਫੋਨ ਰੱਖਣ ਵਾਲੇ ਸਾਵਧਾਨ : ਦੋ ਨੰਬਰ ਚਲਾਉਣ ਉਤੇ ਦੇਣੇ ਪੈਣਗੇ ਪੈਸੇ

ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

: ਸੀਬਾ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

: ਸੀਬਾ ਸਕੂਲ ਦੀ 12ਵੀਂ ਕਲਾਸ 'ਚੋਂ ਅਰਵਿੰਦ ਗਰੇਵਾਲ ਨੇ 93 ਫੀਸਦੀ ਅੰਕਾਂ ਨਾਲ ਮਾਰੀ ਬਾਜ਼ੀ

ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

: ਜ਼ਿਲ੍ਹਾ ਹਸਪਤਾਲ ਵਿਚ ਉੱਚ-ਜੋਖਮ ਗਰਭਵਤੀ ਔਰਤਾਂ ਦੀ ਵਿਸ਼ੇਸ਼ ਡਾਕਟਰੀ ਜਾਂਚ ਕੀਤੀ

ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

: ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ

ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

: ਸਿੱਖਿਆ ਵਿਭਾਗ ਪੰਜਾਬ ਵੱਲੋਂ ਗਰਮੀ ਤੋਂ ਬਚਾਅ ਲਈ ਸਕੂਲਾਂ ਨੂੰ ਅਡਵਾਈਜਰੀ ਜਾਰੀ

ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

: ਪ੍ਰਿੰਸੀਪਲ ਤੇ ਸਟਾਫ ਦਰਮਿਆਨ ਤਣਾਅ ਕਾਰਨ ਅਧਿਆਪਕਾ ਬੇਹੋਸ਼

ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

: ਸਕੂਲ ਪ੍ਰਿੰਸੀਪਲ ਵੱਲੋਂ ਸਲਾਨਾ ਮੈਗਜ਼ੀਨ ‘ਬੁਲੰਦ ਹੌਸਲੇ‘ ਅਤੇ ਕੰਪਿਊਟਰ ਦੀ ਕਿਤਾਬ ਰਿਲੀਜ਼

CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

: CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ

ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

: ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ

X