ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਤੁਰੰਤ ਹੋਣ: ਅਮਨਦੀਪ ਸਰਮਾ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 9 ਅਕਤੂਬਰ, 2022: ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੀ ਸੁਰੂਆਤ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬਿਆ ਨੇ ਕਿਹਾ ਕੇ ਮੀਟਿੰਗ ਦਾ ਮੁੱਖ ਏਜੰਡਾ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਸਬੰਧੀ ਵਿਚਾਰਿਆ ਗਿਆ। ਮੀਟਿੰਗ ਨੂੰ ਸਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਨੇ ਕਿਹਾ ਕੇ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆ ਤੁਰੰਤ ਕੱਟੀਆ ਜਾਣ ਅਤੇ ਮਿਡ ਡੇ ਮੀਲ ਦੀ ਰਾਸੀ ਪਹਿਲਾ ਹੀ ਜਾਰੀ ਹੋਵੇ। ਮੀਟਿੰਗ ਨੂੰ ਬਰਾੜ ਨੇ ਕਿਹਾ ਕੇ ਮਾਸਟਰ ਕਾਡਰ ਦੀਆਂ ਤਰੱਕੀ ਲਈ ਵਿਭਾਗ ਨੂੰ ਸਾਰਥਕ ਹੋਣਾ ਚਾਹੀਦਾ ਹੈ ਤੇ ਪ੍ਰਾਇਮਰੀ ਦੀਆਂ ਮਾਸਟਰ ਕਾਡਰ ਦੀਆਂ ਤਰੱਕੀਆ ਤੁਰੰਤ ਕੀਤੀਆਂ ਜਾਣ। ਜਥੇਬੰਦੀ ਨੂੰ ਸੰਬੋਧਨ ਕਰਦਿਆ ਸੁਖਜੀਵਨ ਸਿੰਘ ਹੁਸਿਆਰਪੁਰ ਨੇ ਕਿਹਾ ਕੇ ਅਦਾਲਤ ਵਿੱਚ ਲਟਕ ਰਹੇ ਕੇਸਾਂ ਦਾ ਹੱਲ ਕਰਕੇ ਅਧਿਆਪਕਾਂ ਦੀਆਂ ਤਰੱਕੀਆ ਕੀਤੀਆਂ ਜਾਣ।
ਅਖੀਰ ਤੇ ਗੱਲਬਾਤ ਰੱਖਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ ਵੱਖ- ਵੱਖ ਸਮੱਸਿਆਵਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਮਸਲੇ ਤੇ ਗੱਲਬਾਤ ਕਰਦਿਆਂ ਮਸਲੇ ਹੱਲ ਕਰਵਾਉਣ ਸੰਬੰਧੀ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ, ਪ੍ਰਮੋਟ ਹੋਏ ਅਤੇ ਸਿੱਧੀ ਭਰਤੀ ਰਾਹੀਂ ਭਰਤੀ ਅਧਿਆਪਕਾਂ ਤੇ ਲਾਗੂ ਟੈਸਟ ਦੀ ਸ਼ਰਤ ਖਤਮ ਕਰਵਾਉਣਾ, ਪ੍ਰਾਇਮਰੀ ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਦੀ ਪੋਸਟ ਮੁਹੱਈਆ ਕਰਵਾਉਣੀ, ਪ੍ਰੀ-ਪ੍ਰਾਇਮਰੀ ਸਕੂਲਾਂ ਦੀਆਂ ਸਮੱਸਿਆਵਾਂ ਦਾ ਹੱਲ, ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਵਰਤ ਜਾਰੀ ਕਰਵਾਉਣਾ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ। ਇਸ ਸਮੇਂ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ।
ਮੀਟਿੰਗ ਨੂੰ ਹਰਵੀਰ ਸਿੰਘ, ਬਲਜਿੰਦਰ ਸਿੰਘ, ਭਗਵੰਤ ਭਟੇਜਾ, ਸੁਖਵਿੰਦਰ ਸਿੰਗਲਾ, ਗੁਰਜੰਟ ਸਿੰਘ ਬਛੋਆਣਾ, ਭਾਰਤ ਭੂਸ਼ਣ, ਬਲਵੀਰ ਦਲੇਲਵਾਲਾ, ਰਾਜ ਰਾਣੀ, ਜਸਪਾਲ ਕੌਰ, ਹਰਸਿਮਰਨ ਕੌਰ ਆਦਿ ਸਾਥੀਆਂ ਨੇ ਸੰਬੋਧਨ ਕੀਤਾ।