ਮੋਹਾਲੀ: 4 ਅਕਤੂਬਰ: ਦੇਸ਼ ਕਲਿੱਕ ਬਿਓਰੋ
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਅਤੇ ਯੂਨੀਵਰਸਿਟੀ ਦੇ ਐਨਐਸਐਸ ਯੂਨਿਟ ਵੱਲੋਂ ਅੰਤਰਾਸ਼ਟਰੀ ਸਾਖਰਤਾ ਦਿਵਸਦੇ ਸਬੰਧ ਵਿੱਚ ਐਨ ਆਰ ਆਰਗੈਨਿਕਸ, ਮੋਹਾਲੀ ਦੇ ਸੰਸਥਾਪਕ ਗੁਰ ਰਜਨੀਸ਼ ਦੁਆਰਾ ਵਰਮੀ-ਕੰਪੋਸਟ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਦੌਰਾਨ ਗੁਰ ਰਜਨੀਸ਼ ਨੇ ਵੇਸਟ ਮਟੀਰੀਅਲ ਦੀ ਵਰਤੋਂ ਅਤੇ ਵਰਮੀ ਕੰਪੋਸਟਿੰਗ ਦੀ ਤਿਆਰੀ ਬਾਰੇ ਚਰਚਾ ਕੀਤੀ। ਉਨਾਂ ਵਰਮੀ ਕੰਪੋਸਟਿੰਗ, ਵਰਮੀਵਾਸ਼ ਅਤੇ ਵਰਮੀਕਲਚਰ ਵਰਗੀਆਂ ਪ੍ਰਕਿਰਿਆਵਾਂ ਵਿੱਚ ਵਰਤੀ ਜਾਣ ਵਾਲੀ ਤਕਨੀਕ ਪੇਸ਼ ਕੀਤੀ। ਵਰਮੀ ਕੰਪੋਸਟਿੰਗ ਇੱਕ ਕੁਦਰਤੀ ਪ੍ਰਕਿਰਿਆ ਹੈ, ਜਿਸ ਵਿੱਚ ਕੀੜੇ ਕਠੋਰ ਢਾਂਚੇ ਦੇ ਨਾਲ ਰਹਿੰਦ-ਖੂੰਹਦ ਨੂੰ ਖਾਦ ਵਿੱਚ ਬਦਲਦੇ ਹਨ।
ਉਨਾਂ ਪੂਰੀ ਪ੍ਰਕਿਰਿਆ ਨੂੰ ਪਰਤ-ਦਰ-ਪਰਤ ਸਮਝਾਇਆ।
ਉਨਾਂ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਪੈਦਾ ਕੀਤੀ ਗਈ ਖਾਦ ਨੂੰ ਪੌਦਿਆਂ ਦੇ ਵਿਕਾਸ ਨੂੰ ਵਧਾਉਣ ਲਈ ਇੱਕ ਕੁਦਰਤੀ ਖਾਦ ਵਜੋਂ ਰਵਾਇਤੀ ਅਤੇ ਪ੍ਰਸਿੱਧ ਤੌਰ ’ਤੇ ਵਰਤਿਆ ਜਾਂਦਾ ਹੈ। ਆਮ ਤੌਰ ’ਤੇ ਪਸ਼ੂਆਂ ਦਾ ਗੋਬਰ ਜ਼ਿਆਦਾਤਰ ਗਾਂ ਦਾ ਗੋਬਰ ਅਤੇ ਸੁੱਕੀਆਂ ਕੱਟੀਆਂ ਫਸਲਾਂ ਦੀ ਰਹਿੰਦ-ਖੂੰਹਦ ਇਸ ਲਈ ਮੁੱਖ ਕੱਚਾ ਮਾਲ ਹੈ।
ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਦੀ ਮੁਖੀ ਡਾ. ਅਮਿਤਾ ਮਹਾਜਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬੁਲਾਰੇ ਦੀ ਜਾਣ-ਪਛਾਣ ਕਰਵਾਈ।
ਇਸ ਸੈਸ਼ਨ ਦੀ ਸਮਾਪਤੀ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਗੀਤਾ ਪਾਂਡੇ ਅਤੇ ਪ੍ਰੋ.ਏ.ਐਸ. ਚਾਹਲ ਆਰਬੀਯੂ ਦੇ ਐਨਐਸਐਸ ਕੋਆਰਡੀਨੇਟਰ ਦੇ ਧੰਨਵਾਦੀ ਮਤੇ ਨਾਲ ਹੋਈ।